ਨਵੀਂ ਦਿੱਲੀ, 1 ਨਵੰਬਰ (ਜਗਤਾਰ ਸਿੰਘ)-ਭਾਰਤੀ ਜਨਤਾ ਪਾਰਟੀ ਨੇ ਪੱਛਮੀ ਦਿੱਲੀ ਦੇ ਹਰੀ ਨਗਰ ਇਲਾਕੇ ’ਚ ਕਾਂਗਰਸ ਤੇ ‘ਇੰਡੀਆ’ ਗਠਜੋੜ ਖ਼ਿਲਾਫ਼ ਇਕ ਰੋਸ ਮਾਰਚ ਕੱਢਿਆ। ਇਹ ਮਾਰਚ ਵਿਰੋਧੀ ਧਿਰ ਵਲੋਂ ਰਾਮਲੀਲ੍ਹਾ ਮੈਦਾਨ ’ਚ ਕੀਤੀ ਗਈ ‘ਵੋਟ ਬਚਾਓ ਦੇਸ਼ ਬਚਾਓ’ ਰੈਲੀ ਦੇ ਵਿਰੋਧ ’ਚ ਕੱਢਿਆ ਗਿਆ। ਭਾਜਪਾ ਨੇ ਇਸ ਰੈਲੀ ਦੀ ਤਰੀਕ ’ਤੇ ਸਖ਼ਤ ਇਤਰਾਜ਼ ਜਤਾਇਆ ਕਿਉਂਕਿ 1 ਨਵੰਬਰ 1984 ਨੂੰ ਦਿੱਲੀ ’ਚ ਸਿੱਖ ਕਤਲੇਆਮ ਦੀ ਸ਼ੁਰੂਆਤ ਹੋਈ ਸੀ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਇਸ ਸੰਵੇਦਨਸ਼ੀਲ ਦਿਨ ’ਤੇ ਰੈਲੀ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਇਸ ਵਿਰੋਧ ਮਾਰਚ ਦੀ ਅਗਵਾਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਤੀ । ਉਨ੍ਹਾਂ ਨਾਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਸਮੇਤ ਕਈ ਸਿੱਖ ਆਗੂ ਤੇ ਪੀੜਤ ਪਰਿਵਾਰ ਸ਼ਾਮਿਲ ਹੋਏ। ਹਰਦੀਪ ਸਿੰਘ ਪੁਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1984 ’ਚ ਸਿੱਖਾਂ ਵਿਰੁੱਧ ਹੋਈ ਹਿੰਸਾ ਕੋਈ ਅਚਾਨਕ ਭੜਕੇ ਦੰਗੇ ਨਹੀਂ ਸਨ ਬਲਕਿ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲੇਆਮ ਤੇ ਮਨੁੱਖਤਾ ਖ਼ਿਲਾਫ਼ ਅਪਰਾਧ ਸੀ। ਉਨ੍ਹਾਂ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ’ਚ 2,733 ਸਿੱਖਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਜਾਣਬੁੱਝ ਕੇ 1 ਨਵੰਬਰ ਦਾ ਦਿਨ ਆਪਣੇ ਆਗੂ ਰਾਹੁਲ ਗਾਂਧੀ ਨੂੰ ਮੁੜ ਲਾਂਚ ਕਰਨ ਤੇ ਰੈਲੀ ਕਰਨ ਲਈ ਚੁਣਿਆ ਹੈ, ਜੋ ਕਿ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ਨੂੰ ਕੁਰੇਦਣ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਮੁੱਖ ਮੰਤਰੀ ਰੇਖਾ ਗੁਪਤਾ, ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਬੁਲਾਰਿਆਂ ਨੇ ਕਾਂਗਰਸ ਦੀ ਰੈਲੀ ਦੇ ਸਮੇਂ (ਟਾਈਮਿੰਗ) ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 31 ਅਕਤੂਬਰ ਤੋਂ 3 ਨਵੰਬਰ ਦਾ ਸਮਾਂ ਸਿੱਖਾਂ ਦੇ ਜ਼ਖ਼ਮਾਂ ਨੂੰ ਯਾਦ ਕਰਨ ਦਾ ਦਿਨ ਹੈ, ਤੇ ਇਸੇ ਦਿਨ ਰੈਲੀ ਕਰਨਾ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਂਗ ਹੈ।
ਕੇਂਦਰੀ ਮੰਤਰੀ ਪੁਰੀ ਦੀ ਅਗਵਾਈ ਹੇਠ ਭਾਜਪਾ ਵਲੋਂ ‘ਇੰਡੀਆ’ ਗੱਠਜੋੜ ਖ਼ਿਲਾਫ਼ ਰੋਸ ਮਾਰਚ
ਨਵੀਂ ਦਿੱਲੀ, 1 ਨਵੰਬਰ (ਜਗਤਾਰ ਸਿੰਘ)-ਭਾਰਤੀ ਜਨਤਾ ਪਾਰਟੀ ਨੇ ਪੱਛਮੀ ਦਿੱਲੀ ਦੇ ਹਰੀ ਨਗਰ ਇਲਾਕੇ ’ਚ ਕਾਂਗਰਸ ਤੇ ‘ਇੰਡੀਆ’ ਗਠਜੋੜ ਖ਼ਿਲਾਫ਼ ਇਕ ਰੋਸ ਮਾਰਚ ਕੱਢਿਆ। ਇਹ ਮਾਰਚ ਵਿਰੋਧੀ ਧਿਰ ਵਲੋਂ ਰਾਮਲੀਲ੍ਹਾ ਮੈਦਾਨ ’ਚ ਕੀਤੀ ਗਈ ‘ਵੋਟ ਬਚਾਓ ਦੇਸ਼ ਬਚਾਓ’ ਰੈਲੀ ਦੇ ਵਿਰੋਧ ’ਚ ਕੱਢਿਆ ਗਿਆ। ਭਾਜਪਾ ਨੇ ਇਸ ਰੈਲੀ ਦੀ ਤਰੀਕ ’ਤੇ ਸਖ਼ਤ ਇਤਰਾਜ਼ ਜਤਾਇਆ ਕਿਉਂਕਿ 1 ਨਵੰਬਰ 1984 ਨੂੰ ਦਿੱਲੀ ’ਚ ਸਿੱਖ ਕਤਲੇਆਮ ਦੀ ਸ਼ੁਰੂਆਤ ਹੋਈ ਸੀ। ...
ਅਜੀਤ ਡੈਸਕ
02-11-2026