16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੰਸਦ ਭਵਨ 'ਚ ਪਾਕਿਸਤਾਨੀ ਜਨਰਲ ਦੀ ਭਾਰਤੀ ਫ਼ੌਜ ਦੇ ਕਮਾਂਡਰ ਅੱਗੇ ਆਤਮ ਸਮਰਪਣ ਕਰਨ ਦੀ ਤਸਵੀਰ ਲਗਾਉਣ ਦੀ ਫਿਰ ਉੱਠੀ ਆਵਾਜ਼

ਅਜੀਤ ਡੈਸਕ 12-06-2026

ਤਰਲੋਚਨ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਕੀਤੀ ਮੰਗ
ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਇਕ ਵਾਰ ਫਿਰ ਤੋਂ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ 16 ਦਸੰਬਰ 1971 ਨੂੰ ਢਾਕਾ 'ਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦੀ ਪ੍ਰਤੀਕ ਤਸਵੀਰ ਨੂੰ ਸੰਸਦ ਭਵਨ ਦੇ ਨਾਲ-ਨਾਲ ਦੇਸ਼ ਦੇ ਸਾਰੇ ਪ੍ਰਮੁੱਖ ਸਥਾਨਾਂ 'ਤੇ ਲਗਾਉਣ ਦਾ ਸੁਝਾਅ ਦਿੱਤਾ ਹੈ | ਉਨ੍ਹਾਂ ਨੇ ਉਕਤ ਤਸਵੀਰ ਰੱਖਿਆ ਮੰਤਰੀ ਅਤੇ ਲੋਕ ਸਭਾ ਸਪੀਕਰ ਨਾਲ ਸਾਂਝੀ ਕਰਦਿਆਂ ਕਿਹਾ ਕਿ ਢਾਕਾ 'ਚ ਸਮਰਪਣ ਦੌਰਾਨ ਲਈ ਗਈ ਇਸ ਤਸਵੀਰ 'ਚ ਪਾਕਿਸਤਾਨੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਏ. ਏ. ਕੇ. ਨਿਆਜ਼ੀ ਭਾਰਤੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਬੰਗਲਾਦੇਸ਼ ਦੀ ਆਰਜ਼ੀ ਸਰਕਾਰ ਦੇ ਪ੍ਰਤੀਨਿਧੀ ਅੱਗੇ ਆਤਮ ਸਮਰਪਣ ਕਰਦੇ ਵੇਖੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਸਨਮਾਨ ਦੇਣ ਵਾਲੀ ਇਸ ਤਸਵੀਰ ਨੂੰ ਪ੍ਰਦਰਸ਼ਿਤ ਕਰਨ ਨਾਲ ਲੋਕਾਂ ਅਤੇ ਭਾਰਤੀ ਫ਼ੌਜ ਦਾ ਮਨੋਬਲ ਹੋਰ ਵਧੇਗਾ | ਤਰਲੋਚਨ ਸਿੰਘ ਨੇ ਇਸ ਬਾਰੇ 'ਚ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਪਾਕਿ 'ਤੇ ਭਾਰਤ ਦੀ ਜਿੱਤ ਦੀ ਪ੍ਰਤੀਕ ਤਸਵੀਰ ਸੰਸਦ ਭਵਨ 'ਚ ਲਗਾਉਣ ਦੀ ਅਪੀਲ ਕਰ ਚੁਕੇ ਹਨ | ਉਨ੍ਹਾਂ ਨੇ ਕਿਹਾ ਕਿ ਸੰਨ 1971 ਦੀ ਜੰਗ 'ਚ ਪਾਕਿਸਤਾਨੀ ਫ਼ੌਜ ਦਾ ਸਮਰਪਣ ਇਕ ਇਤਿਹਾਸਕ ਘਟਨਾ ਸੀ ਜਿਸ ਕਾਰਨ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਹੋਇਆ | ਉਸ ਮੌਕੇ ਪਾਕਿਸਤਾਨੀ ਫ਼ੌਜ ਦੇ ਲਗਭਗ 93 ਹਜ਼ਾਰ ਸੈਨਿਕਾਂ ਨੇ ਆਤਮ ਸਮਰਪਣ ਕੀਤਾ, ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਸਮਰਪਣ ਸੀ |

ਪਿਛਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਪਹੁੰਚਣ 'ਤੇ ਜਥੇ ਦਾ ਨਿੱਘਾ ਜਥਾ, ਸੰਗਤ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ ਦੇ ਕੀਤ... ਅਗਲੀ ਖ਼ਬਰ ਜਲੰਧਰ ਸਿਟੀ ਸਟੇਸ਼ਨ 'ਤੇ ਮਿਲੇਗੀ ਪਾਰਸਲ ਪੈਕਿੰਗ ਸੁਵਿਧਾ, ਈ-ਨਿਲਾਮੀ ਰਾਹੀਂ 3 ਸਾਲਾਂ ਲਈ ਇਕਰਾਰਨਾਮਾ ਅਲਾਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।