26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਜਥੇਦਾਰ ਗੜਗੱਜ ਨੇ ਗੁਲਮਰਗ ਗੁਰਦੁਆਰਾ ਸਾਹਿਬ ਵਿਵਾਦ ਕੀਤਾ ਹੱਲ <br/>

ਅਜੀਤ ਡੈਸਕ 14-06-2026
ਗੁਰਦੁਆਰਾ ਸਾਹਿਬ ਦਾ ਨਾਂਅ 'ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ' ਹੀ ਰਹੇਗਾ
ਅੰਮਿ੍ਤਸਰ, 13 ਜੂਨ (ਜਸਵੰਤ ਸਿੰਘ ਜੱਸ)-ਕਸ਼ਮੀਰ 'ਚ ਸਥਿਤ 'ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ' ਗੁਲਮਰਗ (ਬਾਰਾਮੁੱਲਾ) ਦੇ ਨਾਮ ਦੀ ਤਬਦੀਲੀ ਸੰਬੰਧੀ ਉਥੋਂ ਦੇ ਸਿੱਖਾਂ ਵਿਚ ਚੱਲ ਰਹੇ ਆਪਸੀ ਵਿਵਾਦ ਨੂੰ ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਹੱਲ ਕਰ ਦਿੱਤਾ ਗਿਆ | ਜਥੇਦਾਰ ਵਲੋਂ ਦੋਵੇਂ ਧਿਰਾਂ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਸੱਦਿਆ ਤੇ ਪੁੱਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੁੱਲਾ ਵਲੋਂ ਗੁਰਦੁਆਰਾ ਸਾਹਿਬ ਦੇ ਨਾਮ ਦੀ ਤਬਦੀਲੀ ਨੂੰ ਲੈ ਕੇ ਜਥੇਦਾਰ ਦੇ ਨਾਮ ਦੀ ਦੁਰਵਰਤੋਂ ਦੇ ਸੰਬੰਧ ਵਿਚ ਕਮੇਟੀ ਦੇ ਸੱਤ ਮੈਂਬਰਾਂ ਨੇ ਖਿਮਾ ਯਾਚਨਾ ਜਥੇਦਾਰ ਨੂੰ ਸੌਂਪੀ | ਜਥੇਦਾਰ ਨੇ ਦੋਵੇਂ ਧਿਰਾਂ ਵਿਚਕਾਰ ਸਹਿਮਤੀ ਬਣਾ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਦਿਆਂ ਸਰਬਸੰਮਤੀ ਨਾਲ ਸਮਝੌਤਾ ਦਸਤਖ਼ਤ ਕਰਵਾਇਆ | ਜਥੇਦਾਰ ਗੜਗੱਜ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਗੁਲਮਰਗ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਾ ਨਾਮ 'ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ' ਹੀ ਰਹੇਗਾ ਅਤੇ ਇਸ ਨਾਮ ਨੂੰ ਬਦਲਿਆ ਨਹੀਂ ਜਾਵੇਗਾ | ਇਸ ਮਾਮਲੇ ਵਿਚ ਮੁੰਬਈ ਦੇ ਦਾਨੀ ਸੱਜਣ ਗੁਰਿੰਦਰ ਸਿੰਘ ਬਾਵਾ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਦਿੱਤੇ 50 ਲੱਖ ਰੁਪਏ ਉਸਨੂੰ ਵਾਪਸ ਕੀਤੇ ਜਾਣਗੇ |

ਪਿਛਲੀ ਖ਼ਬਰ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵੀ.ਸੀ. ਦੀ ਨਿਯੁਕਤੀ ਲਈ 30 ਜੂਨ ਤੱਕ ਅਰਜ਼ੀਆਂ ਮੰਗੀਆਂ ਅਗਲੀ ਖ਼ਬਰ 12 ਸਾਲਾਂ ਵਿਚ ਤਿੰਨ ਗੁਣਾ ਤੋਂ ਵੱਧ ਹੋਈ ਅੰਮਿ੍ਤਸਰ ਹਵਾਈ ਅੱਡੇ 'ਚ ਯਾਤਰੀ ਗਿਣਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।