29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਈਰਾਨੀ ਸੁਪਰੀਮ ਲੀਡਰ ਖਾਮੇਨੇਈ ਦੀਆਂ ਅੰਤਿਮ ਰਸਮਾਂ ਜੁਲਾਈ 'ਚ

ਅਜੀਤ ਡੈਸਕ 14-06-2026

ਇਸਲਾਮਾਬਾਦ, 13 ਜੂਨ (ਏਜੰਸੀ)-ਈਰਾਨ ਦੇ ਮੀਡੀਆ ਸੂਤਰਾਂ ਨੇ ਦੱਸਿਆ ਕਿ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੂੰ ਅੰਤਿਮ ਵਿਦਾਇਗੀ ਜੁਲਾਈ 'ਚ ਦਿੱਤੀ ਜਾਵੇਗੀ, ਕਿਉਂਕਿ ਵਿਚੋਲਿਆਂ ਦਾ ਕਹਿਣਾ ਹੈ ਕਿ ਜੰਗ ਖਤਮ ਕਰਨ ਬਾਰੇ ਸਮਝੌਤਾ ਹੋਣ ਹੀ ਵਾਲਾ ਹੈ | ਈਰਾਨੀ ਸੂਤਰਾਂ ਅਨੁਸਾਰ ਖਾਮੇਨੇਈ ਦੀ ਅੰਤਿਮ ਵਿਦਾਇਗੀ ਸੰਬੰਧੀ ਰਸਮਾਂ 4 ਤੋਂ 9 ਜੁਲਾਈ ਵਿਚਾਲੇ ਹੋਣਗੀਆਂ | ਫਰਵਰੀ ਦੇ ਆਖਿਰ 'ਚ ਇਜ਼ਰਾਈਲ ਤੇ ਅਮਰੀਕਾ ਨੇ ਈਰਾਨ ਖਿਲਾਫ਼ ਜੋ ਜੰਗ ਸ਼ੁਰੂ ਕੀਤੀ ਸੀ, ਉਸ ਦੀ ਸ਼ੁਰੂਆਤੀ ਕਾਰਵਾਈ 'ਚ ਹੀ ਖਾਮੇਨੇਈ ਮਾਰੇ ਗਏ ਸਨ | ਉਨ੍ਹਾਂ ਦੀ ਥਾਂ ਉਨ੍ਹਾਂ ਦੇ ਬੇਟੇ ਮੋਜਤਬਾ ਨੇ ਲਈ ਹੈ | ਖਾਮੇਨੇਈ ਨੂੰ ਸ਼ੀਆ ਦੇ ਸਭ ਤੋਂ ਪਵਿੱਤਰ ਸਥਾਨ 'ਚ ਦਫ਼ਨਾਇਆ ਜਾਵੇਗਾ | ਖਾਮੇਨੇਈ ਦੀਆਂ ਅੰਤਿਮ ਰਸਮਾਂ ਸੰਬੰਧੀ ਸਮਾਗਮ ਤਹਿਰਾਨ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਜਲੂਸ ਕੋਮ (ਕਈ ਉਚ ਸ਼ੀਆ ਧਰਮ ਗੁਰੂਆਂ ਦਾ ਗੜ੍ਹ) ਅਤੇ ਫਿਰ ਮਸ਼ਹਦ (ਉਨ੍ਹਾਂ ਦਾ ਜਨਮ ਸਥਾਨ) ਜਾਏਗਾ, ਜਿਥੇ ਉਨ੍ਹਾਂ ਨੂੰ ਇਮਾਮ ਰਜ਼ਾ ਦਰਗਾਹ 'ਚ ਦਫ਼ਨਾਇਆ ਜਾਵੇਗਾ, ਜਿਸ ਨੂੰ ਸ਼ੀਆ ਸ਼ਰਧਾਲੂਆਂ ਵਿਚਾਲੇ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ |

ਪਿਛਲੀ ਖ਼ਬਰ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਨਹੀਂ ਬਖਸ਼ਦੇ ਭਿ੍ਸ਼ਟਾਚਾਰੀ ਅਗਲੀ ਖ਼ਬਰ ਡੈਰੇਕ ਓ ਬ੍ਰਾਇਨ ਨੇ ਰਲੇਵੇਂ ਦੀਆਂ ਅਫਵਾਹਾਂ ਨੂੰ ਨਕਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।