29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਨਹੀਂ ਬਖਸ਼ਦੇ ਭਿ੍ਸ਼ਟਾਚਾਰੀ

ਅਜੀਤ ਡੈਸਕ 14-06-2026
ਫਗਵਾੜਾ, 13 ਜੂਨ (ਹਰਜੋਤ ਸਿੰਘ ਚਾਨਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਹਾਇਕ ਐਸ.ਡੀ.ਓ. ਇਨਫੋਰਸਮੈਂਟ ਲੁਧਿਆਣਾ ਨੂੰ ਤੰਗ ਪ੍ਰੇਸ਼ਾਨ ਕਰਕੇ ਉਸ ਪਾਸੋਂ 98 ਹਜ਼ਾਰ ਰੁਪਏ ਦੀ ਰਿਸ਼ਵਤ ਵਸੂਲਣ ਦੇ ਬਾਵਜੂਦ, ਵਿਭਾਗੀ ਸਾਮਾਨ ਜਮ੍ਹਾ ਕਰਵਾਉਣ ਦੇ ਬਾਵਜੂਦ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਨਾ ਕਰਨ ਦੇ ਮਾਮਲੇ 'ਚ ਦੋ ਕਰਮੀਆਂ ਖਿਲਾਫ਼ ਭਿ੍ਸ਼ਟਾਚਾਰ ਵਿਰੋਧੀ ਐਕਟ ਤਹਿਤ ਜਲੰਧਰ ਵਿਜੀਲੈਂਸ ਵਲੋਂ ਕੇਸ ਦਰਜ ਕੀਤਾ ਗਿਆ ਹੈ, ਜਦਕਿ ਦੋ ਸੀਨੀਅਰ ਅਧਿਕਾਰੀ ਐਕਸੀਅਨ ਤੇ ਐਸ.ਡੀ.ਓ. ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਹਰਕਮਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਸਨੇ ਮਾਡਲ ਟਾਊਨ ਸਬ ਡਵੀਜ਼ਨ 'ਚ ਬਤੌਰ ਜੇ.ਈ. ਕੰਮ ਕੀਤਾ ਤੇ ਦੋ ਸਾਲਾ 'ਚ 1 ਕਰੋੜ 19 ਲੱਖ ਦਾ ਸਾਮਾਨ ਲੈ ਕੇ ਕੰਮ ਕਰਵਾਏ | ਕੰਮ ਮੁਕੰਮਲ ਹੋਣ ਉਪਰੰਤ ਬਾਕੀ ਸਾਮਾਨ ਸਟੋਰ 'ਚ ਦੇ ਦਿੱਤਾ ਉੱਥੇ ਤਾਇਨਾਤ ਇਨ੍ਹਾਂ ਕਰਮਚਾਰੀਆਂ ਨੇ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਨਹੀਂ ਕੀਤਾ ਤੇ ਉਲਟਾ ਰਿਸ਼ਵਤ ਦੀ ਮੰਗ ਕੀਤੀ | ਸਟੋਰ 'ਚ ਤਾਇਨਾਤ ਸੁਨੀਲ ਕੁਮਾਰ ਨੇ ਗੂਗਲ ਪੇਅ ਰਾਹੀਂ ਉਸ ਪਾਸੋਂ 75 ਹਜ਼ਾਰ ਤੇ ਦਲਜੀਤ ਸਿੰਘ ਨੇ ਆਪਣੇ ਪੁੱਤਰ ਦੇ ਖਾਤੇ 'ਚ 23 ਹਜ਼ਾਰ ਰੁਪਏ ਪੁਆ ਲਏ | ਫਿਰ ਐਕਸੀਅਨ ਤੇ ਐਸ.ਡੀ.ਓ. ਦੇ ਨਾਮ 'ਤੇ ਵੀ ਪੈਸੇ ਮੰਗੇ ਗਏ, ਜਿਸ ਦੀ ਸ਼ਿਕਾਇਤ ਉਸਨੇ ਦੁਖੀ ਹੋ ਕੇ ਵਿਜੀਲੈਂਸ ਨੂੰ ਕੀਤੀ | ਜਾਂਚ ਦੌਰਾਨ ਐਸ.ਡੀ.ਓ. ਨੇ ਉਸਦੀ ਇਲੈਕਟਿ੍ਕਲ ਲੈੱਜਰ 'ਚ ਖਾਮੀਆਂ ਕੱਢ ਦਿੱਤੀਆਂ ਤੇ 86 ਹਜ਼ਾਰ ਰੁਪਏ ਉਸਨੂੰ ਪਾ ਦਿੱਤੇ | ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਵਿਭਾਗ ਨੇ ਦਲਜੀਤ ਸਿੰਘ ਲੋਅਰ ਡਵੀਜ਼ਨਲ ਕਲਰਕ ਐਡੀਟਰ ਪੀ.ਐਸ.ਪੀ.ਸੀ.ਐਲ. ਤੇ ਸੁਨੀਲ ਕੁਮਾਰ ਏ.ਐਲ.ਐਮ. ਖਿਲਾਫ਼ ਧਾਰਾ ਪ੍ਰੋਵੈਨਸ਼ਨ ਆਫ਼ ਕਰੱਪਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਮੁਹਾਲੀ ਐਰੋਸਿਟੀ ਵਿਸਥਾਰ ਲਈ ਜ਼ਮੀਨ ਐਕਵਾਇਰ ਕਰਨ 'ਤੇ ਹਾਈ ਕੋਰਟ ਦੀ ਅੰਤਰਿਮ ਰੋਕ ਬਰਕਰਾਰ <br/> ਅਗਲੀ ਖ਼ਬਰ ਈਰਾਨੀ ਸੁਪਰੀਮ ਲੀਡਰ ਖਾਮੇਨੇਈ ਦੀਆਂ ਅੰਤਿਮ ਰਸਮਾਂ ਜੁਲਾਈ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।