26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪਾਕਿ ਭਾਰਤ ਨੂੰ ਸਿੰਧੂ ਜਲ ਸੰਧੀ ’ਤੇ ਸਖ਼ਤ ਜਵਾਬ ਦੇਣ ਲਈ ਤਿਆਰ

ਅਜੀਤ ਡੈਸਕ 20-06-2026
ਅੰਮ੍ਰਿਤਸਰ, 19 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਇਕ ਵਾਰ ਫਿਰ ਸਿੰਧੂ ਜਲ ਸੰਧੀ ਬਾਰੇ ਹਮਲਾਵਰ ਬਿਆਨ ਜਾਰੀ ਕੀਤੇ ਹਨ। ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਪਾਕਿ ਸੰਧੀ ਦੀ ਮੁਅੱਤਲੀ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ। ਭਾਰਤ ਨੂੰ ਜੰਗ ਦੀ ਧਮਕੀ ਦਿੰਦੇ ਹੋਏ ਬਿਲਾਵਲ ਨੇ ਕਿਹਾ ਕਿ ਜੇਕਰ ਨਵੀਂ ਦਿੱਲੀ ਪਾਕਿ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸਲਾਮਾਬਾਦ ਜਵਾਬ ਦੇਣ ਲਈ ਤਿਆਰ ਹੈ। ਪਾਕਿਸਤਾਨੀ ਸੰਸਦ ‘ਚ ਬੋਲਦੇ ਹੋਏ ਉਨ੍ਹਾਂ ਨੇ ਭਾਰਤ ‘ਤੇ ਪਾਕਿਸਤਾਨ ਦੇ ਪਾਣੀ ਨੂੰ ਰੋਕਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਅਸੀਂ ਦਰਿਆਈ ਪਾਣੀ ਦੇ ਆਪਣੇ ਸਹੀ ਹਿੱਸੇ ਬਾਰੇ ਸਮਝੌਤਾ ਨਹੀਂ ਕਰਾਂਗੇ। ਪਾਕਿ ਆਪਣੇ ਹਿੱਸੇ ਅਤੇ ਅਧਿਕਾਰਾਂ ਲਈ ਲੜੇਗਾ। ਪਾਣੀ ਦੇ ਵਹਾਅ ਨੂੰ ਰੋਕਣ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਕੇ ਬੇਇੱਜ਼ਤ ਕਰਨ ਦੇ ਮਾਮਲੇ ’ਚ ਉਤਰਾਖੰਡ ਸਰਕਾਰ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦੇ... ਅਗਲੀ ਖ਼ਬਰ ਚਨਾਬ ਦਰਿਆ ’ਤੇ ਭਾਰਤੀ ਪ੍ਰਾਜੈਕਟ ਪੈਦਾ ਕਰ ਸਕਦੇ ਵੱਡਾ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।