15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਔਰਤ ਦੀ ਹੱਤਿਆ ਕਰਨ ਮਗਰੋਂ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 27-06-2026
ਰਾਜਪੁਰਾ (ਪਟਿਆਲਾ), 26 ਜੂਨ (ਜੀ.ਪੀ. ਸਿੰਘ)-ਲੰਘੇ ਦਿਨ ਨੇੜਲੇ ਪਿੰਡ ਸਲੇਮਪੁਰ ਸ਼ੇਖਾਂ ’ਚ ਇਕ ਵਿਅਕਤੀ ਵਲੋਂ ਪਹਿਲਾਂ ਆਪਣੇ ਘਰ ’ਚ ਰੱਖੀ ਕੰਮ ਵਾਲੀ ਔਰਤ ਦੀ ਗਲਾ ਘੁੱਟ ਕੇ ਹੱਤਿਆ ਕਰਨ ਅਤੇ ਫੇਰ ਆਪ ਕੋਈ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੰਭੂ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਭੁੱਲਾ ਸਿੰਘ ਵਾਸੀ ਪਿੰਡ ਬਪਰੌਰ ਨੇ ਥਾਣਾ ਸ਼ੰਭੂ ਵਿਖੇ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ ਅੱਕੀ ਕੌਰ ਪਿੰਡ ਸਲੇਮਪੁਰ ਸ਼ੇਖਾਂ ਵਿਖੇ ਅੰਬਰ ਸਿੰਘ ਨਾਲ ਵਿਆਹੀ ਹੋਈ ਸੀ। ਅੱਕੀ ਕੌਰ ਨੂੰ ਪਿੰਡ ਸਲੇਮਪੁਰ ਸ਼ੇਖਾਂ ਦੇ ਹੀ ਵਸਨੀਕ ਜਗਜੀਤ ਸਿੰਘ ਨੇ ਆਪਣੇ ਘਰ ਸਫ਼ਾਈ ਕਰਨ ਲਈ ਰੱਖਿਆ ਹੋਇਆ ਸੀ। ਇਸ ਦੌਰਾਨ ਜਗਜੀਤ ਸਿੰਘ ਨੇ ਅੱਕੀ ਕੌਰ ਨੂੰ ਬਾਥਰੂਮ ’ਚ ਲਿਜਾ ਕੇ ਗਲਾ ਘੁੱਟ ਕੇ ਮਾਰ ਦਿੱਤਾ। ਜਦੋਂ ਥਾਣਾ ਸ਼ੰਭੂ ਦੀ ਪੁਲਿਸ ਅਤੇ ਅੱਕੀ ਕੌਰ ਦੇ ਪਿਤਾ ਫੁੱਲਾ ਸਿੰਘ ਅਤੇ ਰਿਸ਼ਤੇਦਾਰਾਂ ਨੇ ਜਾ ਕੇ ਪੜਤਾਲ ਕੀਤੀ ਅਤੇ ਪਤਾ ਲੱਗਾ ਕਿ ਜਗਜੀਤ ਸਿੰਘ ਨੇ ਪਹਿਲਾਂ ਅੱਕੀ ਕੌਰ ਨੂੰ ਬਾਥਰੂਮ ’ਚ ਲੈ ਜਾ ਕੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਤੇ ਫੇਰ ਆਪ ਕੋਈ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸ਼ਹਿਰੀ ਦੀ ਪੁਲਿਸ ਨੇ ਮ੍ਰਿਤਕ ਜਗਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਬਾਸਮਤੀ ਕਿਸਾਨਾਂ ਦੀ ਆਮਦਨ ਤੇ ਦੇਸ਼ ਦੀ ਵਿਦੇਸ਼ੀ ਕਮਾਈ ਦਾ ਸਹਾਰਾ, ਪਰ ਭਾਅ ਸੁਰੱਖਿਆ ਅਜੇ ਵੀ ਵੱਡਾ ਸਵਾਲ ਅਗਲੀ ਖ਼ਬਰ ਹੁੰਮਸ ਤੇ ਝੋਨੇ ਕਾਰਨ ਬਿਜਲੀ ਦੀ ਮੰਗ 16403 ਮੈਗਾਵਾਟ ’ਤੇ ਪੁੱਜੀ ਪਾਵਰਕਾਮ ਨੇ ਬਾਹਰੀ ਸਰੋਤਾਂ ਤੋਂ 10939.18 ਮੈਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।