15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਹੁੰਮਸ ਤੇ ਝੋਨੇ ਕਾਰਨ ਬਿਜਲੀ ਦੀ ਮੰਗ 16403 ਮੈਗਾਵਾਟ ’ਤੇ ਪੁੱਜੀ ਪਾਵਰਕਾਮ ਨੇ ਬਾਹਰੀ ਸਰੋਤਾਂ ਤੋਂ 10939.18 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ

ਅਜੀਤ ਡੈਸਕ 27-06-2026
ਲਹਿਰਾ ਮੁਹੱਬਤ , 26 ਜੂਨ (ਸੁਖਪਾਲ ਸਿੰਘ ਸੁੱਖੀ)- ਅੱਤ ਦੀ ਗਰਮੀ ਤੇ ਪੈਡੀ ਸੀਜ਼ਨ ਕਾਰਨ ਸੂਬੇ ਵਿਚ ਅੱਜ ਬਿਜਲੀ ਦੀ ਮੰਗ 16403 ਮੈਗਾਵਾਟ ਕਾਰਨ ਪਾਵਰਕਾਮ ਨੂੰ ਬਾਹਰੀ ਸਰੋਤਾਂ ਤੋਂ 10939 ਮੈਗਾਵਾਟ ਬਿਜਲੀ ਪ੍ਰਾਪਤ ਕਰਨੀ ਪਈ। ਜਾਣਕਾਰੀ ਅਨੁਸਾਰ ਸੂਬੇ ਦੇ ਸਰਕਾਰੀ ਤਾਪ ਘਰ ਲਹਿਰਾ ਮੁਹੱਬਤ ਤੇ ਰੋਪੜ ਦੇ 8 ਯੂਨਿਟਾਂ ਦਾ ਬਿਜਲੀ ਉਤਪਾਦਨ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ 11 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਕਈ ਦਿਨਾਂ ਤੋਂ ਕੁੱਲ ਉਤਪਾਦਨ 1760 ਮੈਗਾਵਾਟ ਤੋਂ 835 ਮੈਗਾਵਾਟ ਤੱਕ ਸਿਮਟ ਗਿਆ ਹੈ ਤੇ ਗੋਇੰਦਵਾਲ ਸਾਹਿਬ ਤਾਪ ਘਰ ਦੇ 2 ਯੂਨਿਟ 490 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਜੋ 3 ਸਰਕਾਰੀ ਤਾਪ ਘਰਾਂ ਦੀ ਪੈਦਾਵਾਰ 2300 ਮੈਗਾਵਾਟ ਦੇ ਕਰੀਬ ਹੈ। ਇਸ ਤੋਂ ਇਲਾਵਾ ਪਾਵਰਕਾਮ ਦੇ ਪਣ ਬਿਜਲੀ ਘਰ ਤੇ ਨਵਵਿਆਉਣ ਤੇ ਨਾ ਨਵਿਆਉਣ ਯੋਗ ਸਰੋਤਾਂ ਤੋਂ 930 ਮੈਗਾਵਾਟ ਤੇ ਨਿੱਜੀ ਤਾਪ ਘਰ ਰਾਜਪੁਰਾ ਤੇ ਤਲਵੰਡੀ ਸਾਬੋ ਦਾ ਉਤਪਾਦਨ 3050 ਮੈਗਾਵਾਟ ਤੇ ਕੁੱਲ ਸਮਰੱਥਾ 5562 ਮੈਗਾਵਾਟ ਰਹੀ। ਇਸ ਸਮੇਂ ਪਾਵਰਕਾਮ ਨੂੰ ਹੜਤਾਲ ਕਾਰਨ ਵਿੱਤੀ ਘਾਟਾ ਝੱਲਣਾ ਪੈ ਰਿਹਾ ਹੈ। ਕਿਉਂਕਿ ਪਤਾ ਲੱਗਾ ਹੈ ਕਿ ਸੂਬੇ ਵਿਚ ਜਿੱਥੇ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਕਰਕੇ ਸੈਂਟਰ ਪੂਲ ‘ਚੋਂ 11000 ਮੈਗਾਵਾਟ ਤੱਕ ਦੀ ਮੰਗ ਪੂਰੀ ਕਰਨ ਲਈ ਲਗਭਗ 10 ਤੋਂ 12 ਰੁਪਏ ਪ੍ਰਤੀ ਯੂਨਿਟ ਖ਼ਰੀਦ ਹੋ ਰਹੀ ਹੈ।
ਪਿਛਲੀ ਖ਼ਬਰ ਔਰਤ ਦੀ ਹੱਤਿਆ ਕਰਨ ਮਗਰੋਂ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਜਾਮ ਕੀਤੇ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।