25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨੀਟ-ਯੂ.ਜੀ. ਪ੍ਰੀਖਿਆਵਾਂ ਵਿਚ ਹੋਣਗੇ ਸਥਾਈ ਸਖ਼ਤ ਪ੍ਰਬੰਧ, 2026 ਪ੍ਰੀਖਿਆ ਮਾਡਲ ਨੂੰ ਮਿਲੀ ਪ੍ਰਵਾਨਗੀ

ਅਜੀਤ ਡੈਸਕ 29-06-2026

ਮੰਡੀ ਗੋਬਿੰਦਗੜ੍ਹ, 28 ਜੂਨ (ਮੋਹਿਤ ਸਿੰਗਲਾ)- ਨੀਟ-ਯੂਜੀ 2026 ਦੀ ਪ੍ਰੀਖਿਆ ਦੌਰਾਨ ਅਪਣਾਏ ਗਏ ਸਖ਼ਤ ਸੁਰੱਖਿਆ ਪ੍ਰਬੰਧ ਹੁਣ ਭਵਿੱਖ ਵਿਚ ਹੋਣ ਵਾਲੀਆਂ ਸਾਰੀਆਂ ਨੀਟ ਪ੍ਰੀਖਿਆਵਾਂ ਦਾ ਸਥਾਈ ਹਿੱਸਾ ਬਣਨ ਜਾ ਰਹੇ ਹਨ । ਸਿੱਖਿਆ ਮੰਤਰਾਲੇ ਨੇ ਪ੍ਰੀਖਿਆ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਸੁਰੱਖਿਅਤ ਤੇ ਨਿਰਪੱਖ ਬਣਾਉਣ ਦੇ ਉਦੇਸ਼ ਨਾਲ ਮੁੜ ਪ੍ਰੀਖਿਆ ਦੌਰਾਨ ਲਾਗੂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰੋਟੋਕਾਲ ਨੂੰ ਅੱਗੇ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਮੰਤਰਾਲੇ ਅਨੁਸਾਰ 21 ਜੂਨ ਨੂੰ ਹੋਈ ਨੀਟ-ਯੂਜੀ ਮੁੜ ਪ੍ਰੀਖਿਆ ਵਿਚ ਲਾਗੂ ਕੀਤੇ ਗਏ ਬਹੁ-ਪੱਧਰੀ ਸੁਰੱਖਿਆ ਢਾਂਚੇ ਨੂੰ ਸਫਲ ਮੰਨਿਆ ਗਿਆ ਹੈ । ਹੁਣ ਇਸੇ ਮਾਡਲ ਨੂੰ ਆਉਣ ਵਾਲੀਆਂ ਸਾਰੀਆਂ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆਵਾਂ ਵਿਚ ਵੀ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸੁਰੱਖਿਆ ਪ੍ਰਬੰਧ ਸਿਰਫ਼ ਪ੍ਰੀਖਿਆ ਕੇਂਦਰਾਂ ਤੱਕ ਸੀਮਿਤ ਨਹੀਂ ਰਹਿਣਗੇ, ਸਗੋਂ ਪ੍ਰਸ਼ਨ ਪੱਤਰ ਤਿਆਰ ਕਰਨ ਦੇ ਸ਼ੁਰੂਆਤੀ ਪੜਾਅ ਤੋਂ ਲੈ ਕੇ ਉਸ ਦੀ ਛਪਾਈ, ਆਵਾਜਾਈ, ਸਟੋਰੇਜ ਅਤੇ ਪ੍ਰੀਖਿਆ ਸਮਾਪਤ ਹੋਣ ਤੱਕ ਹਰ ਪੱਧਰ ’ਤੇ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾਵੇਗੀ । ਪੂਰੀ ਪ੍ਰੀਖਿਆ ਪ੍ਰਣਾਲੀ ਦੀ ਨਿਗਰਾਨੀ ਲਈ ਦੇਸ਼ ਭਰ ਵਿਚ 674 ਸ਼ਹਿਰ ਤਾਲਮੇਲ ਅਤੇ 6,669 ਨਿਗਰਾਨ ਤਾਇਨਾਤ ਕੀਤੇ ਗਏ ਸਨ । ਇਸ ਤੋਂ ਇਲਾਵਾ ਉਡਣ-ਦਸਤਿਆਂ, ਜ਼ਿਲ੍ਹਾ ਕੰਟਰੋਲ ਰੂਮਾਂ ਅਤੇ ਸੋਸ਼ਲ ਮੀਡੀਆ ਨਿਗਰਾਨੀ ਸੈੱਲਾਂ ਨੂੰ ਵੀ ਸਰਗਰਮ ਰੱਖਿਆ ਗਿਆ ਤਾਂ ਜੋ ਫ਼ਰਜ਼ੀ ਪ੍ਰਸ਼ਨ ਪੱਤਰਾਂ, ਅਫ਼ਵਾਹਾਂ ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ’ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ।

ਪਿਛਲੀ ਖ਼ਬਰ ਨਾਇਬ ਸਿੰਘ ਸੈਣੀ ਨੇ ਕੀਤੀ ਸੂਰਮਾ ਮੁਹਿੰਮ ਦੀ ਸ਼ਲਾਘਾ, ਨਸ਼ੇ ’ਤੇ ਮੰਗਿਆ 4 ਸਾਲਾਂ ਦਾ ਲੇਖਾ-ਜੋਖਾ ਅਗਲੀ ਖ਼ਬਰ ਬਾਜਵਾ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਿਰਾਸਤੀ ਮਾਰਗ ’ਚ ਸ਼ਾਂਤਮਈ ਧਰਨਾ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।