03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਲੁਧਿਆਣਾ ਵਿਚ ਸਕੂਲ ਪ੍ਰਿੰਸੀਪਲ ਦਾ ਕਤਲ

ਅਜੀਤ ਡੈਸਕ 30-06-2026

ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਜੰਡਿਆਲੀ ਵਿਚ ਇਕ ਸਕੂਲ ਪ੍ਰਿੰਸੀਪਲ ਦਾ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਇਕਬਾਲ ਸਿੰਘ (50) ਵਜੋਂ ਕੀਤੀ ਗਈ ਹੈ। ਇਕਬਾਲ ਸਿੰਘ ਪੇਸ਼ੇ ਤੋਂ ਐਡਵੋਕੇਟ ਸੀ ਤੇ ਜੰਡਿਆਲੀ ਵਿਖੇ ਆਪਣਾ ਸਕੂਲ ਵੀ ਚਲਾ ਰਿਹਾ ਸੀ। ਬੀਤੀ ਰਾਤ ਇਕਬਾਲ ਸਿੰਘ ਤੇ ਉਸ ਦਾ ਲੜਕਾ ਯੂਵੀ ਘਰ ਵਿਚ ਇਕੱਲੇ ਸਨ । ਯੂਵੀ ਮੁਤਾਬਿਕ 2 ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਘਰ ਦਾਖਲ ਹੋਏ ਤੇ ਇਨ੍ਹਾਂ ਨੌਜਵਾਨਾਂ ਨੇ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਬੰਦੀ ਬਣਾ ਲਿਆ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਵਕਾਲਤ ਦੇ ਪੇਪਰ ਦੇਣ ਲਈ ਭੋਪਾਲ ਗਈ ਹੋਈ ਹੈ । ਯੂਵੀ ਮੁਤਾਬਿਕ ਇਹਨਾਂ ਕਾਤਲਾਂ ਵਲੋਂ ਉਸ ਦੇ ਪਿਤਾ ਦੇ ਕੱਪੜੇ ਵੀ ਉਤਾਰ ਦਿੱਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਵਾਰ ਕੀਤੇ। ਸਿੱਟੇ ਵਜੋਂ ਉਹ ਮੌਕੇ ’ਤੇ ਹੀ ਦਮ ਤੋੜ ਗਏ। ਯੂਵੀ ਵਲੋਂ ਕਾਤਲਾਂ ਦੇ ਜਾਣ ਉਪਰੰਤ ਉੱਥੇ ਰੋਲਾ ਪਾਇਆ ਗਿਆ, ਜਿਸ ’ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ । ਜਾਂਚ ਕਰ ਰਹੇ ਅਧਿਕਾਰੀ ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਬਰਾਮਦ ਬੰਦ ਹੋਣ ਤੋਂ ਬਾਅਦ ਵੀ ਖੰਡ ’ਚ ਤੇਜ਼ੀ ਜਾਰੀ ਅਗਲੀ ਖ਼ਬਰ ਰਣਜੀਤ ਸਾਗਰ ਡੈਮ ’ਚੋਂ ਅਚਾਨਕ ਰਾਵੀ ਦਰਿਆ ’ਚ ਛੱਡਿਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।