04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਐਨ.ਪੀ.ਐਸ. ਜਮ੍ਹਾਂਪੂੰਜੀ: ਨਿਯਮਤ ਬੱਚਤ ਰਾਹੀਂ ਭਵਿੱਖ ਦੀ ਆਰਥਿਕ ਸੁਰੱਖਿਆ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਪਹਿਲ

ਅਜੀਤ ਡੈਸਕ 01-07-2026

ਜਲੰਧਰ, 30 ਜੂਨ (ਅ.ਬ.)-ਭਾਰਤ ’ਚ ਵੱਡੀ ਗਿਣਤੀ ’ਚ ਲੋਕ ਅਸੰਗਠਿਤ ਖੇਤਰ ’ਚ ਕੰਮ ਕਰਦੇ ਹਨ। ਕਿਸਾਨ, ਮਜ਼ਦੂਰ, ਔਰਤਾਂ, ਛੋਟੇ ਕਾਰੋਬਾਰੀ ਅਤੇ ਸਵੈ-ਰੁਜ਼ਗਾਰ ਨਾਲ ਜੁੜੇ ਨਾਗਰਿਕ ਅਤੇ ਨਿੱਜੀ ਖੇਤਰ ਵਿਚ ਕੰਮ ਕਰਦੇ ਲੱਖਾਂ ਲੋਕ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਹਨ ਪਰ ਵਰਤਮਾਨ ਜ਼ਰੂਰਤਾਂ ਅਤੇ ਸੀਮਤ ਆਮਦਨੀ ਕਾਰਨ ਭਵਿੱਖ ਲਈ ਨਿਯਮਤ ਬਚਤ ਅਤੇ ਸੇਵਾ-ਮੁਕਤੀ ਦੀ ਯੋਜਨਾ ਕਈ ਵਾਰ ਪਹਿਲ ਨਹੀਂ ਬਣ ਜਾਂਦੀ ਹੈ। ਬਦਲਦੇ ਸਮਾਜਿਕ ਅਤੇ ਆਰਥਿਕ ਸੰਦਰਭ ’ਚ ਇਹ ਮਹੱਤਵਪੂਰਨ ਹੋ ਗਿਆ ਹੈ ਕਿ ਨਾਗਰਿਕ ਸਮਾਂ ਰਹਿੰਦਿਆਂ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਲਈ ਠੋਸ ਕਦਮ ਉਠਾਉਣ।ਇਸ ਜ਼ਰੂਰਤ ਨੂੰ ਧਿਆਨ ’ਚ ਰੱਖਦੇ ਹਏ ਪੈਂਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ.ਐਫ.ਆਰ.ਡੀ.ਏ.) ਨੇ ਕੌਮੀ ਪੈਂਨਸ਼ਨ ਪ੍ਰਣਾਲੀ (ਐਨ.ਪੀ.ਐਸ.) ਤਹਿਤ ਐਨ.ਪੀ.ਐਸ. ਜਮ੍ਹਾਂਪੂੰਜੀ ਨੂੰ ਇਕ ਸਰਲ ਅਤੇ ਸੰਗਠਿਤ ਪੈਂਨਸ਼ਨ ਹੱਲ ਦੇ ਰੂਪ ’ਚ ਪੇਸ਼ ਕੀਤਾ ਹੈ। ਐਨ.ਪੀ.ਐਸ. ਜਮ੍ਹਾਂਪੂੰਜੀ ਇਕ ਅਜਿਹੀ ਵਿਵਸਥਾ ਹੈ, ਜੋ ਨਾਗਰਿਕਾਂ ਨੂੰ ਨਿਯਮਤ ਅਤੇ ਸਵੈ-ਇੱਛਤ ਬਚਤ ਦੇ ਮਾਧਿਅਮ ਨਾਲ ਭਵਿੱਖ ਲਈ ਖਜਾਨਾ ਬਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ।ਇਹ ਯੋਜਨਾ ਨਾਗਰਿਕਾਂ ’ਚ ਬਚਤ ਦੀ ਆਦਤ ਵਿਕਸਤ ਕਰਨ ਦੇ ਨਾਲ-ਨਾਲ ਲੰਬੇ ਸਮੇਂ ਲਈ ਆਰਥਿਕ ਸੁਰੱਖਿਆ ਦੀ ਦਿਸ਼ਾ ’ਚ ਯੋਜਨਾਬੱਧ ਤਿਆਰੀ ਨੂੰ ਉਤਸ਼ਾਹਿਤ ਕਰਦੀ ਹੈ।ਇਹ ਨਿਵੇਸ਼ ਵਜੋਂ ਉਨ੍ਹਾਂ ਲੋਕਾਂ ਲਈ ਲਾਭਕਾਰੀ ਹੈ, ਜੋ ਨਿਵੇਸ਼ ਦੀ ਪੇਚੀਦਗੀਆਂ ਤੋਂ ਬਚਦਿਆਂ ਇਕ ਸਰਲ ਅਤੇ ਵਿਵਸਥਿਤ ਹੱਲ ਚਾਹੁੰਦੇ ਹਨ।

ਪਿਛਲੀ ਖ਼ਬਰ ਫੋਰਟਿਸ ਹਸਪਤਾਲ ਮੋਹਾਲੀ ਨੇ ਕਲੀਨਿਕਲ ਐਕਸੀਲੈਂਸ, ਇਨੋਵੇਸ਼ਨ ਅਤੇ ਮਰੀਜ਼-ਕੇਂਦ੍ਰਿਤ ਦੇਖਭਾਲ ਦਾ 25 ਸਾਲਾ ਜਸ਼ਨ ਮਨਾਇਆ ਅਗਲੀ ਖ਼ਬਰ 5 ਜੁਲਾਈ ਦੇ ਪੰਥਕ ਇਕੱਠ ਨੂੰ ਲੈ ਕੇ ਐਡਵੋਕੇਟ ਧਾਮੀ ਤੇ ਬਾਬਾ ਟੇਕ ਸਿੰਘ ਨੇ ਸੰਤ ਸਮਾਜ ਦੇ ਆਗੂਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।