09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਿੱਖਿਆ ਬੋਰਡ ਨੇ 8ਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਦਾਖ਼ਲੇ ਲਈ ਆਖ਼ਰੀ ਤਰੀਕ 24 ਜੁਲਾਈ ਐਲਾਨੀ

ਅਜੀਤ ਡੈਸਕ 07-07-2026

ਐੱਸ. ਏ. ਐੱਸ. ਨਗਰ, 6 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2026-27 ਲਈ 8ਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਦਾਖ਼ਲੇ ਦੀ ਅੰਤਿਮ ਮਿਤੀ 15 ਜੁਲਾਈ ਤੋਂ ਵਧਾ ਕੇ 24 ਜੁਲਾਈ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 8ਵੀਂ ਤੋਂ ਲੈ ਕੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਸੰਬੰਧੀ ਤੇ ਆਨਲਾਈਨ ਫ਼ੀਸ ਜਮ੍ਹਾਂ ਕਰਵਾਉਣ ਲਈ ਪਹਿਲਾਂ ਜਾਰੀ ਕੀਤੇ ਵੇਰਵਿਆਂ ਦੀ ਲਗਾਤਾਰਤਾ ਵਿਚ ਤਬਦੀਲੀ ਕਰਦਿਆਂ ਮੁੜ ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ ਇਨ੍ਹਾਂ ਸ਼੍ਰੇਣੀਆਂ ਦੀ ਰਜਿਸਟ੍ਰੇਸ਼ਨ/ ਕੰਟੀਨਿਊਸ਼ਨਕਰਨ ਦੀ ਬਿਨਾਂ ਲੇਟ ਫ਼ੀਸ ਆਫ਼-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 20 ਜੁਲਾਈ, ਜਦਕਿ ਆਫ-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਅਤੇ ਆਨ-ਲਾਈਨ ਐਂਟਰੀ ਕਰਨ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 24 ਜੁਲਾਈ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ 1 ਹਜ਼ਾਰ ਰੁ. ਲੇਟ ਫ਼ੀਸ ਨਾਲ ਅਰਜ਼ੀ ਚਾਲੂ ਕਰਨ ਦੀ ਆਖ਼ਰੀ ਮਿਤੀ 25 ਜੁਲਾਈ, ਆਫ਼-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 3 ਅਗਸਤ, ਜਦਕਿ ਆਫ-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਅਤੇ ਆਨ-ਲਾਈਨ ਐਂਟਰੀ ਤੇ ਫ਼ੀਸ ਜਮਾਂ ਕਰਵਾਉਣ ਦੀ ਆਖ਼ਰੀ ਮਿਤੀ 7 ਅਗਸਤ ਨਿਰਧਾਰਤ ਕੀਤੀ ਗਈ ਹੈ। ਇਸੇ ਤਰਾਂ 2 ਹਜ਼ਾਰ ਰੁ. ਲੇਟ ਫ਼ੀਸ ਨਾਲ ਅਰਜ਼ੀ ਚਾਲੂ ਕਰਨ ਦੀ ਆਖ਼ਰੀ ਮਿਤੀ 8 ਅਗਸਤ, ਆਫ-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 26 ਅਗਸਤ, ਜਦਕਿ ਆਫ਼-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਅਤੇ ਆਨ-ਲਾਈਨ ਐਂਟਰੀ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਅਗਸਤ ਨਿਰਧਾਰਤ ਕੀਤੀ ਗਈ ਹੈ।

ਪਿਛਲੀ ਖ਼ਬਰ ਕੁੱਤਿਆਂ ਨੇ ਬੱਚੀ ਨੂੰ ਵੱਢਿਆ- ਮੌਤ ਅਗਲੀ ਖ਼ਬਰ ਅੰਮ੍ਰਿਤਸਰ ’ਚ ਕਾਊਂਟਰ ਇੰਟੈਲੀਜੈਂਸ ਵਲੋਂ 100 ਕਰੋੜ ਰੁਪਏ ਦੀ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।