23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਛੇਹਰਟਾ ਤੋਂ ਵਾਰਾਣਸੀ ਤੱਕ ਨਵੀਂ ਰੇਲਗੱਡੀ ਚਲਾਉਣ ਦਾ ਐਲਾਨ

ਅਜੀਤ ਡੈਸਕ 07-07-2026

ਅੰਮ੍ਰਿਤਸਰ, 6 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਵਲੋਂ ਅੰਮ੍ਰਿਤਸਰ ਦੇ ਛੇਹਰਟਾ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਤੱਕ ਨਵੀਂ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਸ ਦੇ ਚੱਲਣ ਸੰਬੰਧੀ ਕੋਈ ਨਿਸ਼ਚਿਤ ਤਾਰੀਕ ਨਹੀਂ ਦੱਸੀ ਗਈ। ਇਹ ਰੇਲਗੱਡੀ ਛੇਹਟਰਾ ਤੋਂ ਦੁਪਹਿਰ 2:05 ਵਜੇ ਰਵਾਨਾ ਹੋਵੇਗੀ, ਜੋ ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਪੁਰ, ਲਖਨਊ, ਸੁਲਤਾਨਪੁਰ, ਜੌਨਪੁਰ ਸਿਟੀ ਤੋਂ ਹੁੰਦੀ ਹੋਈ ਅਗਲੇ ਦਿਨ ਦੁਪਹਿਰ 12:15 ਵਜੇ ਵਾਰਾਣਸੀ ਪਹੁੰਚੇਗੀ। ਜਦਕਿ ਵਾਰਾਣਸੀ ਤੋਂ ਇਸਦੇ ਚੱਲਣ ਦਾ ਸਮਾਂ ਸ਼ਾਮ 7:50 ਵਜੇ ਹੋਵੇਗਾ ਅਤੇ ਅਗਲੇ ਦਿਨ ਸ਼ਾਮ 5:10 ਵਜੇ ਛੇਹਰਟਾ ਪਹੁੰਚੇਗੀ।

ਪਿਛਲੀ ਖ਼ਬਰ ਖਹਿਰਾ ਵਲੋਂ ‘ਸਤਲੁਜ’ ਫ਼ਿਲਮ ’ਤੇ ਪਾਬੰਦੀ ਦੀ ਨਿਖੇਧੀ ਅਗਲੀ ਖ਼ਬਰ ਅਮਜਦ ਹੁਸੈਨ ਬਣੇ ਵਿਵਾਦਿਤ ਖੇਤਰ ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।