13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਨੌਜਵਾਨ ਦਾ ਛੁਰਾ ਮਾਰ ਕੇ ਕਤਲ

ਅਜੀਤ ਡੈਸਕ 11-07-2026
ਪਟਿਆਲਾ, 10 ਜੁਲਾਈ (ਮਨਦੀਪ ਸਿੰਘ ਖਰੌੜ)-ਇਥੋਂ ਦੇ ਪਿੰਡ ਚੌਰਾ ਦੀ ਦਰਗਾਹ ਨੇੜੇ ਕੱਲ੍ਹ ਰਾਤੀਂ ਇਕ ਨੌਜਵਾਨ ਗੰਭੀਰ ਰੂਪ ’ਚ ਪੁਲਿਸ ਨੂੰ ਮਿਲਿਆ ਸੀ, ਜਿਸ ਦੇ ਢਿੱਡ ’ਚ ਛੁਰੇ ਲੱਗੇ ਹੋਏ ਸੀ। ਉਸ ਦੇ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ’ਚ ਮੌਤ ਹੋ ਗਈ। ਮਿ੍ਤਕ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਕੇਸ ਦੀ ਫ਼ੌਰੀ ਤੌਰ ’ਤੇ ਪੜਤਾਲ ਕਰਦਿਆਂ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸ. ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਟੀਮ ਨੇ ਮ੍ਰਿਤਕ ਦੀ ਭਰਾ ਦੀ ਸ਼ਿਕਾਇਤ ’ਤੇ ਇਕ ਲੜਕੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐੱਚ.ਓ. ਗਿੱਲ ਨੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਮਰਨ ਵਾਲਾ ਵਿਅਕਤੀ ਮੁਲਜ਼ਮਾਂ ਦੀ ਭੈਣ ਦਾ ਪਿੱਛਾ ਕਰ ਰਿਹਾ ਸੀ ਅਤੇ ਜਦੋਂ ਉਹ ਨਹੀਂ ਹਟਿਆ ਤਾਂ ਇਸ ਰੰਜਸ਼ ਦੇ ਬਦਲੇ ਉਨ੍ਹਾਂ ਵਲੋਂ ਕੱਲ੍ਹ ਉਸ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਬਾਅਦ ’ਚ ਮੌਤ ਹੋ ਗਈ। ਐਸ.ਐੱਚ.ਓ. ਗਿੱਲ ਨੇ ਕਿਹਾ ਕਿ ਪੁਲਿਸ ਇਸ ਕੇਸ ਦੀ ਹੋਰ ਪੱਖਾਂ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਤਲ ਦੇ ਪਿੱਛੇ ਕੋਈ ਹੋਰ ਕਾਰਨ ਤਾਂ ਨਹੀਂ। ਜੇਕਰ ਜਾਂਚ ਦੌਰਾਨ ਕੋਈ ਹੋਰ ਪੱਖ ਜਾਂ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ‘ਰੰਗਲਾ ਪੰਜਾਬ ਵਿਕਾਸ ਸਕੀਮ’ ਦੇ ਪ੍ਰੋਜੈਕਟ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ-ਚੀਮਾ ਅਗਲੀ ਖ਼ਬਰ ਕਈ ਘੰਟੇ ਚਲੇ ਰੇੜਕੇ ਤੋਂ ਬਾਅਦ ਅਬੋਹਰ ਨਗਰ ਨਿਗਮ ਮੇਅਰ ਦੀ ਚੋਣ ਮੁਲਤਵੀ ‘ਆਪ’ ਦੇ ਗਣੇਸ਼ ਸਬਲਾਨੀਆਂ ਨੂੰ ਐਲਾਨਿਆ ਸੀ ਮੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।