07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਨੇ ਉਦਮੀ ਬੀਬੀਆਂ ਨੂੰ ਉੱਚ ਰੁਤਬਿਆਂ ਲਈ ਦਿੱਤੇ ਨਿਯੁਕਤੀ ਪੱਤਰ

ਅਜੀਤ ਡੈਸਕ 13-07-2026

ਅੰਮ੍ਰਿਤਸਰ, 12 ਜੁਲਾਈ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਨੇ ਉੱਦਮੀ ਅਤੇ ਤੇਜੱਸਵੀ ਬੀਬੀਆਂ ਨੂੰ ਚੈਂਬਰ ਦੇ ਵੱਖ-ਵੱਖ ਉੱਚ ਰੁਤਬਿਆਂ ਲਈ ਨਿਯੁਕਤੀ ਪੱਤਰ ਦਿੱਤੇ। ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਵਲੋਂ ਆਧੁਨਿਕ ਇਮਾਰਤਸਾਜ਼ੀ ਦੇ ਖੇਤਰ ‘ਚ ਕਾਰਜਸ਼ੀਲ ਹਰਪਿੰਦਰ ਕੌਰ ਨੂੰ ਚੈਂਬਰ ਦੇ ਨਾਰੀ ਵਿੰਗ ਦਾ ਜਨਰਲ ਸਕੱਤਰ ਥਾਪਿਆ ਗਿਆ। ਇਸ ਤਰ੍ਹਾਂ ਕੈਰੀਅਰ ਕਾਊਂਸਲਿੰਗ ਦੇ ਖੇਤਰ ਨਾਲ ਸੰਬੰਧਿਤ ਬੀਬੀ ਮਨਵੀਰ ਕੌਰ ਭੱਲਾ ਨੂੰ ਕੋਰ ਕਮੇਟੀ ਦੇ ਮੈਂਬਰ, ਵਰਦੀਪ ਕੌਰ ਸਿੱਧੂ ਨੂੰ ਜਨਰਲ ਸਕੱਤਰ, ਬੀਬੀ ਵਿਪਨਪ੍ਰੀਤ ਕੌਰ ਨੂੰ ਨੌਜਵਾਨ ਵਿੰਗ ਦੀ ਪ੍ਰਧਾਨ ਵਜੋਂ ਸਿਰੋਪਾਓ ਭੇਟ ਕਰਕੇ ਨਿਯੁਕਤੀ ਪੱਤਰ ਸੌਂਪੇ ਗਏ। ਨਵੇਂ ਚੁਣੇ ਅਹੁਦੇਦਾਰਾਂ ਨੇ ਸ. ਮਰਵਾਹਾ ਅਤੇ ਹੋਰਨਾ ਆਗੂਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੂਰੀ ਨਿਸ਼ਠਾ ਨਾਲ ਸੌਂਪੇ ਗਏ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਰਹਿਣਗੇ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸੀਨੀਅਰ ਭਾਜਪਾ ਆਗੂ ਅਨੂਪ ਸਿੰਘ ਭੁੱਲਰ ਨੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਗੁਲਜ਼ਾਰ ਅਸਟੇਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਨਜਿੰਦਰ ਸਿੰਘ, ਜਤਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਸਰਬਰਿੰਦਰਜੀਤ ਸਿੰਘ ਸੋਨੂੰ ਸੁਲਤਾਨਵਿੰਡ, ਗੁਰਦੀਪ ਸਿੰਘ ਧੁੰਨਾ, ਬੀਬੀ ਰੇਨੂੰ ਅਰੋੜਾ, ਸੁਖਦੀਪ ਸਿੰਘ ਅਰੋੜਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਬਿਹਾਰ ਸਰਕਾਰ ਵਲੋਂ ਪਟਨਾ ਵਿਚ ਸ਼ਹੀਦ ਸੁਖਦੇਵ ਥਾਪਰ ਚੌਕ ਬਣਾਉਣ ਦਾ ਫ਼ੈਸਲਾ, ਸ਼ਹੀਦ ਦਾ ਆਦਮਕੱਦ ਬੁੱਤ ਸਥਾਪਿਤ ਕੀਤਾ ਜਾਵ... ਅਗਲੀ ਖ਼ਬਰ ਟੋਰਾਂਟੋ ਸਟਰੀਟ ਫੈਸਟੀਵਲ ’ਚ ਗੋਲੀਬਾਰੀ, 2 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।