07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬਿਹਾਰ ਸਰਕਾਰ ਵਲੋਂ ਪਟਨਾ ਵਿਚ ਸ਼ਹੀਦ ਸੁਖਦੇਵ ਥਾਪਰ ਚੌਕ ਬਣਾਉਣ ਦਾ ਫ਼ੈਸਲਾ, ਸ਼ਹੀਦ ਦਾ ਆਦਮਕੱਦ ਬੁੱਤ ਸਥਾਪਿਤ ਕੀਤਾ ਜਾਵੇਗਾ

ਅਜੀਤ ਡੈਸਕ 13-07-2026

ਲੁਧਿਆਣਾ, 12 ਜੁਲਾਈ (ਭੁਪਿੰਦਰ ਸਿੰਘ ਬੈਂਸ)-ਦੇਸ਼ ਦੀ ਆਜ਼ਾਦੀ ਲਈ ਆਪਣੀ ਸ਼ਹਾਦਤ ਦੇਣ ਵਾਲੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਨੂੰ ਸਨਮਾਨ ਦੇਣ ਲਈ ਬਿਹਾਰ ਸਰਕਾਰ ਨੇ ਇਤਿਹਾਸਕ ਫ਼ੈਸਲਾ ਲਿਆ ਹੈ। ਬਿਹਾਰ ਸਰਕਾਰ ਦੇ ਮੰਤਰੀ ਸੰਜੇ ਪਾਸਵਾਨ ਨੇ ਐਲਾਨ ਕੀਤਾ ਕਿ ਪਟਨਾ ਵਿਚ ਸ਼ਹੀਦ ਸੁਖਦੇਵ ਥਾਪਰ ਦਾ ਆਦਮਕੱਦ ਬੁੱਤ ਸਥਾਪਿਤ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਇਕ ਪ੍ਰਮੁੱਖ ਚੌਕ ਦਾ ਨਾਂਅ ਵੀ ਉਨ੍ਹਾਂ ਦੇ ਨਾਂਅ ’ਤੇ ਰੱਖਿਆ ਜਾਵੇਗਾ। ਸੰਜੇ ਪਾਸਵਾਨ ਨੇ ਇਹ ਐਲਾਨ ਸ਼ਹੀਦ ਸੁਖਦੇਵ ਥਾਪਰ ਦੇ ਲੁਧਿਆਣਾ ਸਥਿਤ ਜਨਮ ਅਸਥਾਨ ’ਤੇ ਨਤਮਸਤਕ ਹੋਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦੀ ਸ਼ਹਾਦਤ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੇਗੀ। ਨਵੀਂ ਪੀੜ੍ਹੀ ਨੂੰ ਉਨ੍ਹਾਂ ਦਾ ਤਿਆਗ, ਹੌਂਸਲੇ ਅਤੇ ਦੇਸ਼ ਭਗਤੀ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਆਜ਼ਾਦੀ ਦੇ ਮਹਾਨ ਸੂਰਮਿਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਬਣਦਾ ਸਨਮਾਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਲੋਕ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਂਅ ਸ਼ਹੀਦ ਸੁਖਦੇਵ ਥਾਪਰ ਦੇ ਨਾਂਅ ’ਤੇ ਰੱਖਣ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਣ ਦਾ ਭਰੋਸਾ ਦਿੱਤਾ ਹੈ। ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਅਸ਼ੋਕ ਥਾਪਰ ਅਤੇ ਤ੍ਰਿਭੁਵਨ ਥਾਪਰ ਨੇ ਇਸ ਐਲਾਨ ਦਾ ਸਵਾਗਤ ਕਰਦਿਆਂ ਬਿਹਾਰ ਸਰਕਾਰ ਅਤੇ ਮੰਤਰੀ ਸੰਜੇ ਪਾਸਵਨ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਮੋਦ ਥਾਪਰ, ਦੀਦੀਰ ਸਿੰਘ, ਰਣਜੀਤ ਸਿੰਘ, ਕੁੰਵਰ ਰੰਜਨ ਸਿੰਘ, ਬਿੱਟਾ ਰਾਜਸਨ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਮੇਰੀ ਹੱਤਿਆ ਦੀ ਸਥਿਤੀ ’ਚ ਅਮਰੀਕੀ ਫ਼ੌਜ ਈਰਾਨ ’ਤੇ ਕਰੇਗੀ ਹਮਲੇ-ਟਰੰਪ, ਆਖਰੀ ਫ਼ੈਸਲਾ ਵੈਂਸ ਕਰਨਗੇ ਅਗਲੀ ਖ਼ਬਰ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਨੇ ਉਦਮੀ ਬੀਬੀਆਂ ਨੂੰ ਉੱਚ ਰੁਤਬਿਆਂ ਲਈ ਦਿੱਤੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।