05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਰੇਲਵੇ ਵਿਚ ਵੱਡੇ ਸੁਧਾਰ: ਖਾਦਾਂ ਅਤੇ ਫਲਾਈ ਐਸ਼ ਦੀ ਢੁਆਈ ਹੁਣ ਕੰਟੇਨਰਾਂ ਰਾਹੀਂ ਹੋਵੇਗੀ

ਅਜੀਤ ਡੈਸਕ 17-07-2026

ਮੰਡੀ ਗੋਬਿੰਦਗੜ੍ਹ, 16 ਜੁਲਾਈ (ਮੋਹਿਤ ਸਿੰਗਲਾ)-ਭਾਰਤੀ ਰੇਲਵੇ ਨੇ ਮਾਲ ਢੁਆਈ ਤੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਵੱਲ ਕਈ ਮਹੱਤਵਪੂਰਨ ਸੁਧਾਰਾਂ ਦਾ ਐਲਾਨ ਕੀਤਾ ਹੈ । ਨਵੀਂ ਵਿਵਸਥਾ ਅਧੀਨ ਹੁਣ ਖਾਦਾਂ ਦੀ ਢੁਆਈ ਰਵਾਇਤੀ ਬੰਦ ਮਾਲਗੱਡੀਆਂ ਦੀ ਥਾਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਕੰਟੇਨਰਾਂ ਰਾਹੀਂ ਕੀਤੀ ਜਾ ਸਕੇਗੀ । ਰੇਲਵੇ ਅਨੁਸਾਰ ਦੇਸ਼ ਵਿਚ ਖਾਦਾਂ ਦੀ ਲਗਭਗ 85 ਫ਼ੀਸਦੀ ਢੁਆਈ ਰੇਲ ਮਾਰਗ ਰਾਹੀਂ ਹੁੰਦੀ ਹੈ । ਕੰਟੇਨਰ ਆਧਾਰਿਤ ਪ੍ਰਣਾਲੀ ਲਾਗੂ ਹੋਣ ਨਾਲ ਮਾਲ ਦੀ ਲੋਡਿੰਗ, ਸਟੋਰੇਜ ਤੇ ਵੰਡ ਹੋਰ ਸੁਵਿਧਾਜਨਕ ਬਣੇਗੀ ਤੇ ਪੂਰੀ ਰੇਕ ਨੂੰ ਰੋਕੇ ਬਿਨਾਂ ਵੱਖ-ਵੱਖ ਕੰਟੇਨਰਾਂ ਨੂੰ ਉਤਾਰਨ ਅਤੇ ਸੰਭਾਲਣ ਦੀ ਸਹੂਲਤ ਮਿਲੇਗੀ । ਰੇਲਵੇ ਨੇ ਫਲਾਈ ਐਸ਼ ਦੀ ਢੁਆਈ ਪ੍ਰਣਾਲੀ ਵਿਚ ਵੀ ਮਹੱਤਵਪੂਰਨ ਤਬਦੀਲੀ ਕੀਤੀ ਹੈ । ਹੁਣ ਇਸ ਦੀ ਢੁਆਈ ਖੁੱਲ੍ਹੇ ਵੈਗਨਾਂ ਦੀ ਬਜਾਏ ਵਿਸ਼ੇਸ਼ ਕੰਟੇਨਰਾਂ ਰਾਹੀਂ ਕੀਤੀ ਜਾਵੇਗੀ । ਦੇਸ਼ ਵਿਚ ਹਰ ਸਾਲ ਲਗਭਗ 34 ਕਰੋੜ ਟਨ ਫਲਾਈ ਐਸ਼ ਦਾ ਉਤਪਾਦਨ ਹੁੰਦਾ ਹੈ, ਜਿਸ ਦੀ ਵਰਤੋਂ ਮੁੱਖ ਤੌਰ ’ਤੇ ਸੀਮੈਂਟ ਉਦਯੋਗ ਅਤੇ ਸੜਕ ਨਿਰਮਾਣ ਵਿੱਚ ਕੀਤੀ ਜਾਂਦੀ ਹੈ । ਨਵੀਂ ਪ੍ਰਣਾਲੀ ਨਾਲ ਲੋਡਿੰਗ, ਢੁਆਈ ਤੇ ਸਟੋਰੇਜ ਦੌਰਾਨ ਉੱਡਣ ਵਾਲੀ ਧੂੜ ਵਿਚ ਕਮੀ ਆਵੇਗੀ।

ਪਿਛਲੀ ਖ਼ਬਰ ਪਾਕਿ ’ਚ ਮਾਰੇ ਗਏ ਹਿੰਦੂ ਡਾਕਟਰ ਦੇ ਮਾਮਲੇ ’ਚ ਚਚੇਰਾ ਭਰਾ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਸਰਕਾਰ ਦੀ ‘ਅਸ਼ੀਰਵਾਦ ਸਕੀਮ’ ਨੂੰ ਲੱਗਿਆ ਅਫ਼ਸਰਸ਼ਾਹੀ ਦੀ ਦੇਰੀ ਦਾ ‘ਗ੍ਰਹਿਣ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।