12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਉੱਤਰੀ ਇਰਾਕ ’ਚ ਅਮਰੀਕੀ ਟਿਕਾਣਿਆਂ ਨੇੜੇ ਧਮਾਕੇ

ਅਜੀਤ ਡੈਸਕ 25-07-2026
ਇਰਬਿਲ (ਇਰਾਕ), 24 ਜੁਲਾਈ (ਏ.ਪੀ.)-ਅਮਰੀਕੀ ਫੌਜ ਵੱਲੋਂ ਈਰਾਨ ਵਿਰੁੱਧ ਲਗਾਤਾਰ 13ਵੀਂ ਰਾਤ ਦੇ ਹਮਲੇ ਸ਼ੁਰੂ ਕਰਨ ਤੋਂ ਕੁਝ ਘੰਟੇ ਬਾਅਦ ਉੱਤਰੀ ਇਰਾਕ ਵਿਚ ਇੱਕ ਅਮਰੀਕੀ ਫੌਜੀ ਟਿਕਾਣੇ ਨੇੜੇ ਕਈ ਧਮਾਕੇ ਹੋਏ।ਸਥਾਨਕ ਸਮੇਂ ਅਨੁਸਾਰ ਸਵੇਰੇ 9:30 ਵਜੇ ਦੇ ਕਰੀਬ ਇਰਬਿਲ ਸ਼ਹਿਰ ਵਿੱਚ ਘੱਟੋ-ਘੱਟ ਸੱਤ ਧਮਾਕੇ ਹੋਏ । ਇਰਬਿਲ ਇਰਾਕ ਦੇ ਅਰਧ-ਖੁਦਮੁਖਤਿਆਰ ਕੁਰਦਿਸ਼ ਖੇਤਰ ਦੀ ਰਾਜਧਾਨੀ ਹੈ। ਈਰਾਨੀ ਸਰਕਾਰੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਅਮਰੀਕੀ ਬੰਬਾਰੀ ਵਿਚ 4 ਲੋਕ ਮਾਰੇ ਗਏ ਅਤੇ 9 ਜ਼ਖਮੀ ਹੋ ਗਏ।ਯੂ.ਐੱਸ.ਸੈਂਟਰਲ ਕਮਾਂਡ ਨੇ ਕਿਹਾ ਕਿ ਹਾਲ ਹੀ ਦੇ ਹਮਲਿਆਂ ਦਾ ਉਦੇਸ਼ ਖੇਤਰੀ ਪਾਣੀਆਂ ਵਿੱਚੋਂ ਲੰਘਣ ਵਾਲੇ ਨਾਗਰਿਕ ਸਮੁੰਦਰੀ ਜਹਾਜ਼ਾਂ ਅਤੇ ਵਪਾਰਕ ਜਹਾਜ਼ਾਂ ਨੂੰ ਧਮਕਾਉਣ ਦੀ ਈਰਾਨ ਦੀ ਯੋਗਤਾ ਨੂੰ ਹੋਰ ਘਟਾਉਣਾ” ਸੀ। ਅਮਰੀਕਾ ਹੋਰਮੁਜ਼ ਜਲਡਮਰੂ ‘ਤੇ ਮੁੜ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੋਂ ਸ਼ਾਂਤੀ ਦੇ ਸਮੇਂ ਦੌਰਾਨ ਦੁਨੀਆ ਦੇ ਤੇਲ ਅਤੇ ਗੈਸ ਦਾ ਪੰਜਵਾਂ ਹਿੱਸਾ ਲੰਘਦਾ ਹੈ। ਈਰਾਨ ਦੇ ਅਰਧ-ਸਰਕਾਰੀ ਨਿਊਜ਼ ਆਉਟਲੈਟਾਂ ਫਾਰਸ ਅਤੇ ਆਈ.ਐੱਸ.ਐੱਨ.ਏ. ਨੇ ਸ਼ੁੱਕਰਵਾਰ ਸਵੇਰੇ ਰਿਪੋਰਟ ਦਿੱਤੀ ਕਿ ਅਮਰੀਕੀ ਹਮਲਿਆਂ ਨੇ ਉੱਤਰੀ ਈਰਾਨ ਵਿੱਚ ਇੱਕ ਰੈਵੋਲਿਊਸ਼ਨਰੀ ਗਾਰਡ ਨੇਵਲ ਬੇਸ ਨੂੰ ਨਿਸ਼ਾਨਾ ਬਣਾਇਆ। ਰਾਤ ਨੂੰ ਈਰਾਨ ਦੇ ਕੇਸ਼ਮ ਟਾਪੂ ‘ਤੇ ਵੀ ਧਮਾਕੇ ਹੋਏ। ਧਮਾਕੇ ਇਸਫਾਹਾਨ ਪ੍ਰਾਂਤ ਵਿਚ ਵੀ ਹੋਏ, ਜਿਥੇ ਈਰਾਨ ਦਾ ਇੱਕ ਵੱਡਾ ਹਵਾਈ ਅੱਡਾ ਅਤੇ ਇੱਕ ਪ੍ਰਮਾਣੂ ਸਥਾਨ ਹੈ। ਰਿਪੋਰਟਾਂ ਅਨੁਸਾਰ ਹਮਲੇ ਈਰਾਨ ਦੇ ਦੱਖਣ-ਪੱਛਮੀ ਖੁਜ਼ੇਸਤਾਨ ਪ੍ਰਾਂਤ ਅਤੇ ਦੱਖਣੀ ਫਾਰਸ ਪ੍ਰਾਂਤ ਵਿਚ ਵੀ ਹੋਏ। ਈਰਾਨੀ ਸਰਕਾਰੀ ਮੀਡੀਆ ਅਨੁਸਾਰ ਕਰੂਨ ਨਦੀ ਦੇ ਨਾਲ ਅਹਵਾਜ਼ ਦੇ ਬਾਹਰਵਾਰ ਇੱਕ ਅਮਰੀਕੀ ਮਿਜ਼ਾਈਲ ਹਮਲੇ ਵਿੱਚ 4 ਲੋਕ ਮਾਰੇ ਗਏ ਅਤੇ 5 ਜ਼ਖਮੀ ਹੋ ਗਏ।
ਪਿਛਲੀ ਖ਼ਬਰ ਸੋਨੀਆ ਵਲੋਂ ਮੋਦੀ ਸਰਕਾਰ ’ਤੇ ਭਾਰਤ ਦੇ ਸਿੱਖਿਆ ਮਾਹੌਲ ਨੂੰ ਦੂਸ਼ਿਤ ਕਰਨ ਦਾ ਦੋਸ਼ ਅਗਲੀ ਖ਼ਬਰ ਲਗਾਤਾਰ ਵਿਵਾਦਾਂ ’ਚ ਘਿਰਦੀ ਜਾ ਰਹੀ ਪੰਜਾਬ ਪੁਲਿਸ ਸਾਹਮਣੇ ਅਕਸ ਸੁਧਾਰਨ ਦੀ ਵੱਡੀ ਚੁਣੌਤੀ ਕੁਝ ਅਧਿਕਾਰੀਆਂ ਦੇ ਪੁਲਿਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।