09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ 13 ਜ਼ਿਲ੍ਹਿਆਂ ਦੇ ਯੂਥ ਵਿੰਗ ਪ੍ਰਧਾਨ ਨਿਯੁਕਤ

ਅਜੀਤ ਡੈਸਕ 27-07-2026

ਯੂਥ ਵਿੰਗ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ-ਭਾਈ ਕਾਦੀਆਂ
ਅੰਮ੍ਰਿਤਸਰ/ਤਰਨ ਤਾਰਨ, 26 ਜੁਲਾਈ (ਜਸਵੰਤ ਸਿੰਘ ਜੱਸ, ਹਰਿੰਦਰ ਸਿੰਘ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ 13 ਜ਼ਿਲ੍ਹਿਆਂ ਦੇ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖ਼ਤਾਂ ਹੇਠ ਅਤੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਵਲੋਂ ਜਾਰੀ ਵੇਰਵਿਆਂ ਅਨੁਸਾਰ ਪੰਜਾਬ ਦੇ 13 ਜ਼ਿਲ੍ਹਿਆਂ ਲਈ ਜਿਹੜੇ ਯੂਥ ਵਿੰਗ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿਚ ਭਾਈ ਸੁਖਬੀਰ ਸਿੰਘ ਚੀਮਾ (ਅੰਮ੍ਰਿਤਸਰ ਸ਼ਹਿਰੀ), ਸਰਤਾਜ ਸਿੰਘ (ਤਰਨ ਤਾਰਨ), ਸੁਖਵਿੰਦਰ ਸਿੰਘ (ਹੁਸ਼ਿਆਰਪੁਰ), ਮਨਦੀਪ ਸਿੰਘ ਮੰਡਲੀ (ਮਾਨਸਾ), ਮਨਪ੍ਰੀਤ ਸਿੰਘ ਸਿੱਧੂ (ਬਠਿੰਡਾ), ਐਡਵੋਕੇਟ ਗੁਰਕੀਰਤ ਸਿੰਘ (ਸੰਗਰੂਰ), ਪਰਮਿੰਦਰ ਸਿੰਘ ਕਾਹਨਾਂ (ਕਪੂਰਥਲਾ), ਜਗਦੀਪ ਸਿੰਘ ਡੰਘੇੜੀਆਂ (ਫਤਿਹਗੜ੍ਹ ਸਾਹਿਬ), ਰਣਬੀਰ ਸਿੰਘ ਬਾਦੀਆਂ (ਸ੍ਰੀ ਮੁਕਤਸਰ ਸਾਹਿਬ), ਹੈਦਰ ਖ਼ਾਨ ਢੱਡੇਵਾੜਾ (ਮਲੇਰਕੋਟਲਾ), ਅਵਿਨਿੰਦਰ ਸਿੰਘ ਗੋਲਡੀ (ਲੁਧਿਆਣਾ ਦਿਹਾਤੀ ਜਗਰਾਓਂ), ਵਰਿੰਦਰ ਸਿੰਘ (ਲੁਧਿਆਣਾ ਦਿਹਾਤੀ ਖੰਨਾ) ਅਤੇ ਗੁਰਦੀਪ ਸਿੰਘ (ਫਿਰੋਜ਼ਪੁਰ) ਨੂੰ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਅੱਜ ਵੀ ਮੁਕੰਮਲ ਹੜਤਾਲ ’ਤੇ ਰਹਿਣਗੇ ਸੂਬੇ ਭਰ ਦੇ ਡੀ. ਸੀ. ਦਫ਼ਤਰ ਮੁਲਾਜ਼ਮ ਅਗਲੀ ਖ਼ਬਰ ਪੇਪਰ ਲੀਕ ਮਾਮਲੇ ਵਿਚ ਸਿੱਖਿਆ ਮੰਤਰੀ ਬੈਂਸ ਅਸਤੀਫ਼ਾ ਦੇਣ-ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।