ਮੌਜੂਦਾ ਸਿੱਧੀਆਂ ਉਡਾਣਾਂ ’ਤੇ ਕੋਈ ਅਸਰ ਨਹੀਂ- ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ
ਅੰਮ੍ਰਿਤਸਰ, 27 ਜੁਲਾਈ (ਜਸਵੰਤ ਸਿੰਘ ਜੱਸ)-ਏਅਰ ਇੰਡੀਆ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ੁਰੂ ਕੀਤੇ ਜਾ ਰਹੇ ਇਜ਼ੀ ਕੁਨੈਕਟ : ਹੱਬ ਐਂਡ ਸਪੋਕ ਫਲਾਈਟਸ ਮਾਡਲ ਸੰਬੰਧੀ ਸਪੱਸ਼ਟ ਕਰਦਿਆਂ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਫ਼ਲਾਈ ਇਨੀਸ਼ੀਏਟਿਵ ਨੇ ਕਿਹਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਰੰਭ ਹੋ ਰਿਹਾ ਹੱਬ ਐਂਡ ਸਪੋਕ ਇਕ ਵਾਧੂ ਏਅਰ ਇੰਡੀਆ ਵਿਕਲਪ ਹੈ ਅਤੇ ਇਥੋਂ ਮੌਜੂਦਾ ਸਿੱਧੀਆਂ ਉਡਾਣਾਂ ਦਾ ਕੋਈ ਬਦਲ ਨਹੀਂ ਹੈ। ਉਕਤ ਸੰਸਥਾ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਹੱਬ ਐਂਡ ਸਪੋਕ ਮਾਡਲ ਸ਼ੁਰੂ ਹੋਣ ਦੇ ਬਾਵਜੂਦ ਅੰਮ੍ਰਿਤਸਰ ਤੋਂ ਸਾਰੀਆਂ ਮੌਜੂਦਾ ਅੰਤਰ ਰਾਸ਼ਟਰੀ ਉਡਾਣਾਂ ਆਮ ਵਾਂਗ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਨਵੇਂ ਹੱਥ ਐਂਡ ਸਪੋਕ ਮਾਡਲ ਨਾਲ ਏਅਰ ਇੰਡੀਆ ਦੀਆਂ ਅੰਮ੍ਰਿਤਸਰ ਤੋਂ ਲੰਡਨ, ਬਰਮਿੰਘਮ ਅਤੇ ਕੈਨੇਡਾ ਦੇ ਟੋਰਾਂਟੋ ਲਈ ਅੰਮ੍ਰਿਤਸਰ ਤੋਂ ਜਾਂਦੀਆਂ ਉਡਾਣਾਂ ਲਈ ਹੁਣ ਯਾਤਰੀਆਂ ਦੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਇਮੀਗ੍ਰੇਸ਼ਨ ਮਿਲ ਜਾਵੇਗੀ, ਪਰ ਵਾਪਸੀ ‘ਤੇ ਯਾਤਰੀਆਂ ਨੂੰ ਆਪਣਾ ਸਾਮਾਨ ਦਿੱਲੀ ਹਵਾਈ ਅੱਡੇ ਤੋਂ ਹੀ ਲੈਣਾ ਪਵੇਗਾ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ੁਰੂ ਹੋ ਰਿਹਾ ‘ਹੱਬ ਐਂਡ ਸਪੋਕ’ ਇਕ ਵਾਧੂ ਏਅਰ ਇੰਡੀਆ ਵਿਕਲਪ
ਅਜੀਤ ਡੈਸਕ
28-07-2026