07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਅਜੀਤ ਡੈਸਕ 29-07-2026

ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਇਮਾਨ ਸਿੰਘ ਮਾਨ ਹੋਣਗੇ ਉਮੀਦਵਾਰ
ਫ਼ਤਹਿਗੜ੍ਹ ਸਾਹਿਬ, 28 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਦੇ ਸੰਸਦੀ ਬੋਰਡ ਦੀ ਹੋਈ ਮੀਟਿੰਗ ਵਿਚ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਬੋਰਡ ਦੇ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਹਲਕਾ ਪਟਿਆਲਾ ਦਿਹਾਤੀ ਤੋਂ ਪ੍ਰੋ. ਮਹਿੰਦਰਪਾਲ ਸਿੰਘ, ਰੋਪੜ ਤੋਂ ਕੁਲਦੀਪ ਸਿੰਘ ਭਾਗੋਵਾਲ, ਖਰੜ ਤੋਂ ਕੁਸ਼ਲਪਾਲ ਸਿੰਘ ਮਾਨ, ਗੜ੍ਹਸ਼ੰਕਰ ਤੋਂ ਗੁਰਨਾਮ ਸਿੰਘ ਸਿੰਗੜੀਵਾਲ, ਸੰਗਰੂਰ ਤੋਂ ਗੁਰਨੈਬ ਸਿੰਘ ਰਾਮਪੁਰਾ, ਮਹਿਲ ਕਲਾਂ ਤੋਂ ਗੁਰਜੰਟ ਸਿੰਘ ਕੱਟੂ, ਨਿਹਾਲ ਸਿੰਘ ਵਾਲਾ ਤੋਂ ਬਲਦੇਵ ਸਿੰਘ ਗਗੜਾ, ਭਦੌੜ ਤੋਂ ਡਾ. ਹਰਜਿੰਦਰ ਸਿੰਘ ਜੱਖੂ, ਮੌੜ ਤੋਂ ਪਰਮਿੰਦਰ ਸਿੰਘ ਬਾਲਿਆਂਵਾਲੀ, ਧਰਮਕੋਟ ਤੋਂ ਬਲਰਾਜ ਸਿੰਘ ਖ਼ਾਲਸਾ, ਖੇਮਕਰਨ ਤੋਂ ਹਰਪਾਲ ਸਿੰਘ ਬਲੇਰ, ਅਟਾਰੀ ਤੋਂ ਸ਼ਮਸ਼ੇਰ ਸਿੰਘ ਬਰਾੜ, ਜੰਡਿਆਲਾ ਗੁਰੂ ਤੋਂ ਬਲਜੀਤ ਸਿੰਘ ਬੁੱਟਰ, ਬਟਾਲਾ ਤੋਂ ਗੁਰਬਚਨ ਸਿੰਘ ਪਵਾਰ, ਫ਼ਤਹਿਗੜ੍ਹ ਚੂੜੀਆਂ ਤੋਂ ਗੁਰਵਿੰਦਰ ਸਿੰਘ ਜੌਲੀ, ਸਮਰਾਲਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾਂ, ਫ਼ਿਰੋਜ਼ਪੁਰ ਸ਼ਹਿਰੀ ਤੋਂ ਤੇਜਿੰਦਰ ਸਿੰਘ ਦਿਓਲ, ਅਬੋਹਰ ਤੋਂ ਇੰਦਰਜੀਤ ਬੁਲੰਦੀ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਬੀਬੀ ਮਨਦੀਪ ਕੌਰ ਸੰਧੂ ਨੂੰ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਪਿਛਲੀ ਖ਼ਬਰ ਔਰਤਾਂ ਦੇ ਬੈਂਕ ਖ਼ਾਤਿਆਂ ’ਚ 1,149 ਕਰੋੜ ਸਿੱਧੇ ਜਮ੍ਹਾਂ ਕੀਤੇ ਗਏ-ਡਾ. ਬਲਜੀਤ ਕੌਰ ਅਗਲੀ ਖ਼ਬਰ ਆਲ ਇੰਡੀਆ ਕਸ਼ੱਤਰੀਆਂ ਟਾਂਕ ਪ੍ਰਤੀਨਿਧ ਸਭਾ ਦਾ ਜਨਰਲ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।