07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਆਲ ਇੰਡੀਆ ਕਸ਼ੱਤਰੀਆਂ ਟਾਂਕ ਪ੍ਰਤੀਨਿਧ ਸਭਾ ਦਾ ਜਨਰਲ ਇਜਲਾਸ

ਅਜੀਤ ਡੈਸਕ 29-07-2026
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ (ਰਣਜੀਤ ਸਿੰਘ ਢਿੱਲੋਂ)-ਆਲ ਇੰਡੀਆ ਕਸ਼ੱਤਰੀਆਂ ਟਾਂਕ ਪ੍ਰਤੀਨਿਧ ਸਭਾ ਦਾ ਜਨਰਲ ਇਜਲਾਸ ਪਿਛਲੇ ਦਿਨੀਂ ਨਕੋਦਰ ਵਿਖੇ ਹੋਇਆ, ਜਿਸ ਵਿਚ ਕਰੀਬ 200 ਡੈਲੀਗੇਟਾਂ ਨੇ ਭਾਗ ਲਿਆ। ਇਜਲਾਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਨੇ ਕੀਤੀ। ਇਸ ਇਜਲਾਸ ਵਿਚ ਪੰਜਾਬ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਦੇ ਡੈਲੀਗੇਟ ਸ਼ਾਮਿਲ ਹੋਏ। ਇਸ ਮੌਕੇ ਸਰਬਸੰਮਤੀ ਨਾਲ ਨਿਰੰਜਨ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ ਨੂੰ ਸਭਾ ਦਾ ਚੇਅਰਮੈਨ, ਸ਼ਰਨਜੀਤ ਸਿੰਘ ਮੂਕਰ ਕੋਟਕਪੂਰਾ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਕੁਮਾਰ ਦੇਦ ਸ਼ਾਹਕੋਟ ਨੂੰ ਚੁਣਿਆ ਗਿਆ। ਵਰਕਿੰਗ ਕਮੇਟੀ ਬਣਾਉਣ ਦੇ ਸਾਰੇ ਅਧਿਕਾਰ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਦਿੱਤੇ ਗਏ। ਇਸ ਉਪਰੰਤ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਨਿਊ ਏਜ ਟੀਚਿੰਗ ਤਕਨੀਕਾਂ ਸੰਬੰਧੀ ਵਰਕਸ਼ਾਪ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।