10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮੇਟਾ ਵਲੋਂ ਪ੍ਰਧਾਨ ਮੰਤਰੀ ਦਾ ਵੀਡੀਓ ਹਟਾਉਣ ਤੋਂ ਬਾਅਦ ਮੁੜ ਬਹਾਲ

ਅਜੀਤ ਡੈਸਕ 29-07-2026

ਤਕਨੀਕੀ ਗੜਬੜੀ ਕਾਰਨ ਹਟਿਆ ਸੀ ਵੀਡੀਓ-ਮੇਟਾ
ਨਵੀਂ ਦਿੱਲੀ, 28 ਜੁਲਾਈ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੇਸਬੁੱਕ ਤੋਂ ਹਟਾਇਆ ਗਿਆ ਵੀਡੀਓ ਮੇਟਾ ਕੰਪਨੀ ਵਲੋਂ ਮੁੜ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਵਲੋਂ ਜਾਰੀ ਅਧਿਕਾਰਕ ਬਿਆਨ ’ਚ ਕਿਹਾ ਗਿਆ ਹੈ ਕਿ ਤਕਨੀਕੀ ਖਰਾਬੀ ਕਾਰਨ ਉਹ ਪੋਸਟ ਹਟ ਗਈ ਸੀ। ਕੰਪਨੀ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਉਹ ਕੰਟੈਂਟ (ਪ੍ਰਧਾਨ ਮੰਤਰੀ ਦਾ ਵੀਡੀਓ) ਗਲਤੀ ਨਾਲ ਹਟ ਗਿਆ ਸੀ ਅਤੇ ਹੁਣ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਕੰਪਨੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵੀਡੀਓ ਹਟਾਉਣਾ ਇਕ ਤਕਨੀਕੀ ਜਾਂ ਸੰਚਾਲਨ ਸੰਬੰਧੀ ਗਲਤੀ ਸੀ ਅਤੇ ਹੁਣ ਇਹ ਉਪਲਬਧ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੀਟ ਪੇਪਰ ਲੀਕ ਮਾਮਲੇ ’ਚ ਫੇਸਬੁੱਕ ’ਤੇ ਇਕ ਵੀਡੀਓ ਸਾਂਝਾ ਕੀਤਾ ਸੀ, ਜਿਸ ’ਚ ਉਨ੍ਹਾਂ ਪੇਪਰ ਲੀਕ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਸੀ, ਪਰ ਮੇਟਾ ਵਲੋਂ ਇਹ ਪੋਸਟ ਹਟਾਉਣ ਤੋਂ ਬਾਅਦ ਵਿਵਾਦ ਛਿੜ ਗਿਆ ਸੀ। ਹਲਕਿਆਂ ਮੁਤਾਬਿਕ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਨੇ ਮੇਟਾ ਦੇ ਗਲੋਬਲ ਮੁਖੀ ਅਤੇ ਕੰਪਨੀ ਦੇ ਪਬਲਿਕ ਪਾਲਿਸੀ ਦੇ ਗਲੋਬਲ ਮੁਖੀ ਨੂੰ ਵੀ ਤਲਬ ਕੀਤਾ।

ਪਿਛਲੀ ਖ਼ਬਰ ਬਾਬਾ ਮੋਹਨ ਦਾਸ ਆਸ਼ਰਮ ਨਤਮਸਤਕ ਹੋਏ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਪੀ.ਐੱਸ.ਪੀ.ਸੀ.ਐੱਲ. ਯੂਨੀਅਨਾਂ ਤੇ ਆਮ ਆਦਮੀ ਕਲੀਨਿਕਾਂ ਦੇ ਅਮਲੇ ਨੇ ਹੜਤਾਲ ਵਾਪਸ ਲਈ, ਕੰਮ ਮੁੜ ਸ਼ੁਰੂ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।