02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕਿਸਾਨ ਪੂਸਾ ਬਾਸਮਤੀ 1509 ਕਿਸਮ 5 ਅਗਸਤ ਤੱਕ ਲਗਾ ਕੇ ਸੰਭਾਵਿਤ ਮੀਂਹ ਦਾ ਫਾਇਦਾ ਉਠਾ ਸਕਦੇ ਹਨ-ਡਾ. ਰਾਓ

ਅਜੀਤ ਡੈਸਕ 01-08-2026
ਪਟਿਆਲਾ, 31 ਜੁਲਾਈ (ਭਗਵਾਨ ਦਾਸ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਗੁਰਜੀਤ ਸਿੰਘ ਬਰਾੜ ਅਨੁਸਾਰ ਬਾਸਮਤੀ ਦੀ ਕਾਸ਼ਤ ਥੱਲੇ ਇਸ ਸਾਲ ਵੀ ਰਕਬਾ ਪਿਛਲੇ ਸਾਲ ਦੇ 6.70 ਲੱਖ ਹੈਕਟੇਅਰ ਨੂੰ ਛੁਹਣ ਦੇ ਨੇੜੇ ਹੈ। ਪੂਸਾ ਬਾਸਮਤੀ 1509 ਕਿਸਮ ਜੋ ਪੱਕਣ ਨੂੰ ਥੋੜਾ ਸਮਾਂ ਲੈਂਦੀ ਹੈ, ਅਜੇ ਲੱਗ ਰਹੀ ਹੈ। ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈ ਏ ਆਰ ਆਈ) ਦੇ ਡਾਇਰੈਕਟਰ ਤੇ ਵਾਈਸ ਚਾਂਸਲਰ ਡਾ. ਸੀ.ਐਚ. ਸ਼੍ਰੀਨਿਵਾਸਾ ਰਾਓ ਕਹਿੰਦੇ ਹਨ ਕਿ ਕਿਸਾਨ ਇਹ ਕਿਸਮ ਇੱਕ ਹਫ਼ਤਾ ਹੋਰ ਲਗਾ ਸਕਦੇ ਹਨ। ਮੌਸਮ ਵਿਭਾਗ ਵੱਲੋਂ ਜੋ ਤਿੰਨ ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ, ਉਸ ਨਾਲ ਜਿਨ੍ਹਾਂ ਕਿਸਾਨਾਂ ਕੋਲ ਪਨੀਰੀ ਉਪਲੱਬਧ ਹੈ, ਪੂਸਾ ਬਾਸਮਤੀ 1509 ਕਿਸਮ ਲਗਾ ਸਕਦੇ ਹਨ| ਇਸ ਵੇਲੇ ਲਗਾਈ ਗਈ ਪੂਸਾ ਬਾਸਮਤੀ 1509 ਕਿਸਮ ਦਾ ਨਾ ਝਾੜ ਘਟੇਗਾ ਨਾ ਚਾਵਲ ਦੀ ਗੁਣਵੱਤਾ ਹੀ ਪ੍ਰਭਾਵਿਤ ਹੋਵੇਗੀ। ਪਨੀਰੀ ਦੀ ਉਮਰ 20 ਤੋਂ 25 ਦਿਨ ਦੀ ਹੋਣੀ ਚਾਹੀਦੀ ਹੈ। ਕਈ ਨਰਸਰੀਆਂ ਪੂਸਾ ਬਾਸਮਤੀ 1509 ਦੀ ਪਨੀਰੀ ਕਿਸਾਨਾਂ ਨੂੰ ਮੁਹਈਆ ਕਰ ਰਹੀਆਂ ਹਨ। ਫਤਹਿਗੜ੍ਹ ਸਾਹਿਬ ਦਾ ਪੀ ਏ ਯੂ ਤੋਂ ਸਨਮਾਨਿਤ ਕਿਸਾਨ ਬਲਬੀਰ ਸਿੰਘ ਅਤੇ ਪਟਿਆਲਾ ਦਾ ਪਵਨ ਕੁਮਾਰ (ਟੋਨੀ) ਜੋ ਤਰਤੀਬਵਾਰ 75 ਏਕੜ ਅਤੇ 332 ਏਕੜ ਰਕਬੇ ਤੇ ਝੋਨੇ, ਬਾਸਮਤੀ ਦੀ ਕਾਸ਼ਤ ਕਰਨਗੇ ਹੁਣ ਪੂਸਾ ਬਾਸਮਤੀ 1509 ਲਗਾ ਰਹੇ ਹਨ ਅਤੇ ਸੰਭਾਵਿਤ ਬਾਰਿਸ਼ ਦਾ ਪੂਰਾ ਲਾਭ ਉਠਾਉਣਗੇ।
ਪਿਛਲੀ ਖ਼ਬਰ ਖਹਿਰਾ ਨੇ ਹਰਜੋਤ ਬੈਂਸ ’ਤੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਭਿਵਾਨੀ ਤੋਂ ਚੱਲ ਰਿਹਾ ਸੀ ਹਾਈ-ਟੈਕ ਨਕਲ ਰੈਕੇਟ ਪੰਜਾਬ ਪੁਲਿਸ ਨੇ ਕੀਤਾ ਬੇਨਕਾਬ-ਹਰਜੋਤ ਸਿੰਘ ਬੈਂਸ ਪੇਪਰ ਲੀਕ ਜਾਂ ਕਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।