02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਭਿਵਾਨੀ ਤੋਂ ਚੱਲ ਰਿਹਾ ਸੀ ਹਾਈ-ਟੈਕ ਨਕਲ ਰੈਕੇਟ ਪੰਜਾਬ ਪੁਲਿਸ ਨੇ ਕੀਤਾ ਬੇਨਕਾਬ-ਹਰਜੋਤ ਸਿੰਘ ਬੈਂਸ ਪੇਪਰ ਲੀਕ ਜਾਂ ਕਿਸੇ ਵੀ ਪ੍ਰੀਖਿਆ ਕੇਂਦਰ ਦੇ ਅਧਿਕਾਰੀ, ਕਰਮਚਾਰੀ ਜਾਂ ਯੂਨੀਵਰਸਿਟੀ ਦੀ ਮਿਲੀਭੁਗਤ ਦਾ ਕੋਈ ਸਬੂਤ ਨਹੀਂ ਮਿਲਿਆ-ਨਿਲਾਂਬਰੀ ਜਗਦਲੇ

ਅਜੀਤ ਡੈਸਕ 01-08-2026
ਚੰਡੀਗੜ੍ਹ, 31 ਜੁਲਾਈ (ਪ੍ਰੋ ਅਵਤਾਰ ਸਿੰਘ) - ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੀ ਫ਼ਾਰਮੇਸੀ ਭਰਤੀ ਪ੍ਰੀਖਿਆ ਦੌਰਾਨ ਸਰਗਰਮ ਹਾਈ-ਟੈਕ ਨਕਲ ਰੈਕੇਟ ਦਾ ਪਰਦਾਫਾਸ਼ ਕਰਕੇ ਪੰਜਾਬ ਪੁਲਿਸ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ। ਇਹ ਪੇਪਰ ਲੀਕ ਦਾ ਮਾਮਲਾ ਨਹੀਂ, ਸਗੋਂ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਨਕਲ ਕਰਵਾਉਣ ਵਾਲੇ ਅੰਤਰਰਾਜੀ ਗਰੋਹ ਦਾ ਮਾਮਲਾ ਹੈ। ਇਹ ਜਾਣਕਾਰੀ ਚੰਡੀਗੜ੍ਹ ਸਥਿਤ ਪੇਡਾ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਬੈਂਸ ਨੇ ਸਪੱਸ਼ਟ ਕੀਤਾ ਕਿ ਇਸ ਗਰੋਹ ਦਾ ਮੁੱਖ ਸਾਜ਼ਿਸ਼ਕਾਰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ, ਜੋ ਲੰਮੇ ਸਮੇਂ ਤੋਂ ਨਕਲ ਦਾ ਰੈਕੇਟ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਆਈ.ਜੀ. ਨੀਲਾਂਬਰੀ ਜਗਦਲੇ ਨੇ ਕਿਹਾ ਕਿ ਜਾਂਚ ਦੌਰਾਨ ਪੇਪਰ ਲੀਕ ਜਾਂ ਕਿਸੇ ਪ੍ਰੀਖਿਆ ਕੇਂਦਰ ਦੇ ਅਧਿਕਾਰੀ, ਕਰਮਚਾਰੀ ਜਾਂ ਯੂਨੀਵਰਸਿਟੀ ਦੀ ਮਿਲੀਭੁਗਤ ਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਹ ਪੂਰੀ ਤਰ੍ਹਾਂ ਤਕਨਾਲੋਜੀ ਆਧਾਰਿਤ ਨਕਲ ਰੈਕੇਟ ਸੀ, ਜਿਸ ’ਚ ਮੋਡੀਫਾਈਡ ਕੇਚੌਡਾ ਮੋਬਾਈਲ ਫ਼ੋਨ, ਲੁਕੇ ਹੋਏ ਬਲੂਟੁੱਥ ਈਅਰਪੀਸ, ਜਾਸੂਸੀ ਕੈਮਰੇ ਅਤੇ ਵਾਇਰਲੈਸ ਟਰਾਂਸਮੀਟਰ ਵਰਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 10 ਹੈਂਡਲਰਾਂ ਅਤੇ 25 ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 13 ਹੈਂਡਲਰਾਂ ਦੀ ਪਛਾਣ ਹੋ ਚੁੱਕੀ ਹੈ। ਪੁਲਿਸ ਨੇ 38 ਮੋਡੀਫਾਈਡ ਮੋਬਾਈਲ ਫੋਨ, 21 ਗੁਪਤ ਈਅਰਪੀਸ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਵੀ ਬਰਾਮਦ ਕੀਤੇ ਹਨ। ਤਿੰਨ ਹੈਂਡਲਰ ਅਤੇ ਚਾਰ ਉਮੀਦਵਾਰ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਪਿਛਲੀ ਖ਼ਬਰ ਕਿਸਾਨ ਪੂਸਾ ਬਾਸਮਤੀ 1509 ਕਿਸਮ 5 ਅਗਸਤ ਤੱਕ ਲਗਾ ਕੇ ਸੰਭਾਵਿਤ ਮੀਂਹ ਦਾ ਫਾਇਦਾ ਉਠਾ ਸਕਦੇ ਹਨ-ਡਾ. ਰਾਓ ਅਗਲੀ ਖ਼ਬਰ ਈਰਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਬ੍ਰਿਟਿਸ਼ ਨਾਗਰਿਕ ਸਾਈਪ੍ਰਸ ’ਚ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।