ਲੈਸਟਰ(ਇੰਗਲੈਂਡ), 31 ਜੁਲਾਈ (ਸੁਖਜਿੰਦਰ ਸਿੰਘ ਢੱਡੇ) ਸਾਈਪ੍ਰਸ ਸਥਿਤ ਬ੍ਰਿਟਿਸ਼ ਹਵਾਈ ਸੈਨਾ ਦੇ ਅਕਰੋਟੀਰੀ ਫੌਜੀ ਅੱਡੇ ਦੀ ਕਥਿਤ ਜਾਸੂਸੀ ਕਰਨ ਦੇ ਦੋਸ਼ ਹੇਠ ਬ੍ਰਿਟਿਸ਼ ਨਾਗਰਿਕ ਰਸ਼ਾਦ ਸੁਲਤਾਨੋਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 44 ਸਾਲਾ ਸੁਲਤਾਨੋਵ ‘ਤੇ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡਜ਼ ਕੋਰ ਲਈ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਕੇ ਭੇਜਣ ਦੇ ਦੋਸ਼ ਹਨ। ਸੁਲਤਾਨੋਵ ਨੂੰ 17 ਜੁਲਾਈ ਨੂੰ ਸਾਈਪ੍ਰਸ ਪੁਲਿਸ ਨੇ ਕਾਬੂ ਕੀਤਾ ਸੀ ਅਤੇ ਉਹ ਇਸ ਵੇਲੇ ਹਵਾਲਗੀ ਦੀ ਕਾਰਵਾਈ ਤੱਕ ਹਿਰਾਸਤ ਵਿੱਚ ਹੈ। ਬ੍ਰਿਟਿਸ਼ ਅਧਿਕਾਰੀਆਂ ਮੁਤਾਬਕ ਉਸ ਵਿਰੁੱਧ ਨੈਸ਼ਨਲ ਸਿਕਿਉਰਿਟੀ ਐਕਟ-2023 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਮਈ ਤੋਂ ਜੂਨ 2025 ਦਰਮਿਆਨ ਫੌਜੀ ਅੱਡੇ ਦੀ ਨਿਗਰਾਨੀ ਕਰਕੇ ਜਾਣਕਾਰੀ ਈਰਾਨੀ ਅਧਿਕਾਰੀਆਂ ਤੱਕ ਪਹੁੰਚਾਉਂਦਾ ਰਿਹਾ। ਬ੍ਰਿਟੇਨ ਅਤੇ ਸਾਈਪ੍ਰਸ ਦੀਆਂ ਸੁਰੱਖਿਆ ਏਜੰਸੀਆਂ ਸਾਂਝੇ ਤੌਰ ‘ਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਈਰਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਬ੍ਰਿਟਿਸ਼ ਨਾਗਰਿਕ ਸਾਈਪ੍ਰਸ ’ਚ ਗ੍ਰਿਫ਼ਤਾਰ
ਅਜੀਤ ਡੈਸਕ
01-08-2026