11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਡਾ . ਹਰਜੋਧ ਸਿੰਘ ਵਲੋਂ ਪੁਸਤਕ ‘ ਸੇਵਾ ਦਾ ਸਿੱਖ ਸੰਕਲਪ ’ ਇੰਜੀਨੀਅਰ ਵਿਰਦੀ ਤੇ ਡਾ . ਗੁਰਦੀਪ ਕੌਰ ਨੂੰ ਭੇਟ

ਚੰਡੀਗੜ੍ਹ, 10 ਅਗਸਤ (ਅਜੀਤ ਬਿਊਰੋ)-ਡਾਕਟਰ ਹਰਜੋਧ ਸਿੰਘ ਨੇ ਆਪਣੀ ਪੁਸਤਕ ‘ਸੇਵਾ ਦਾ ਸਿੱਖ ਸੰਕਲਪ’ ਇੰਜੀਨੀਅਰ ਐਸ ਐਸ ਵਿਰਦੀ ਅਤੇ ਡਾ ਗੁਰਦੀਪ ਕੌਰ ਨੂੰ ਭੇਂਟ ਕੀਤੀ। ਇਸ ਪੁਸਕਤ ਦੇ ਮੁੱਖ ਸੰਪਾਦਕ ਡਾ.

ਡਾਕਟਰ ਹਰਜੋਧ ਸਿੰਘ ਆਪਣੀ ਪੁਸਤਕ ‘ਸੇਵਾ ਦਾ ਸਿੱਖ ਸੰਕਲਪ’ ਇੰਜੀਨੀਅਰ ਐਸ ਐਸ ਵਿਰਦੀ ਅਤੇ ਡਾ ਗੁਰਦੀਪ ਕੌਰ ਨੂੰ ਭੇਟ ਕਰਦੇ ਹੋਏ। 11-08-2026
ਚੰਡੀਗੜ੍ਹ, 10 ਅਗਸਤ (ਅਜੀਤ ਬਿਊਰੋ)-ਡਾਕਟਰ ਹਰਜੋਧ ਸਿੰਘ ਨੇ ਆਪਣੀ ਪੁਸਤਕ ‘ਸੇਵਾ ਦਾ ਸਿੱਖ ਸੰਕਲਪ’ ਇੰਜੀਨੀਅਰ ਐਸ ਐਸ ਵਿਰਦੀ ਅਤੇ ਡਾ ਗੁਰਦੀਪ ਕੌਰ ਨੂੰ ਭੇਂਟ ਕੀਤੀ। ਇਸ ਪੁਸਕਤ ਦੇ ਮੁੱਖ ਸੰਪਾਦਕ ਡਾ. ਹਰਜੋਧ ਸਿੰਘ ਅਤੇ ਉਨ੍ਹਾਂ ਦੇ ਖੋਜ ਵਿਦਿਆਰਥੀਆਂ ਵੱਲੋਂ ਪੁਸਤਕ ਦੀ ਸੰਪਾਦਨਾ ਦਾ ਕਾਰਜ ਬੜੀ ਮਿਹਨਤ ਨਾਲ ਕੀਤਾ ਗਿਆ। ਇਸ ਪੁਸਤਕ ਵਿਚ ਸੰਦੇਸ਼ ਦਿੱਤਾ ਗਿਆ ਹੈ ਕਿ ਭਾਵੇਂ ਸੰਸਾਰ ਦੇ ਸਾਰੇ ਧਰਮਾਂ ਵਿਚ ਸੇਵਾ ਦਾ ਅਹਿਮ ਮਹੱਤਵ ਹੈ, ਪਰ ਸਿੱਖ ਧਰਮ ਵਿਚ ਸੇਵਾ ਦਾ ਸੰਕਲਪ ਵਿਲੱਖਣ ਹੈ। ਇਹ ਪੁਸਤਕ ਸਰਦਾਰ ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ, ਵਾਲਸਾਲ, ਯੂ.ਕੇ. ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਕਤ ਵਿਚ ਡਾ. ਰੇਨੂੰ ਵਿਗ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਉਦਘਾਟਨੀ ਸ਼ਬਦ, ਗੁਰਤੇਜ ਸਿੰਘ ਸਾਬਕਾ ਆਈ.ਏ. ਐਸ. ਦਾ ਮੁਖ-ਸਰ ਭਾਸ਼ਣ, ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਦਾ ਪ੍ਰਧਾਨਗੀ ਭਾਸ਼ਣ, ਪ੍ਰੋਫ਼ੈਸਰ (ਡਾ.) ਕਰਮਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਮੁੱਖ ਮਹਿਮਾਨ ਦਾ ਭਾਸ਼ਣ ਸ਼ਾਮਲ ਹੈ। ਪੁਸਤਕ ਵਿਚ ਸਨਮਾਨਿਤ ਕੀਤੀਆਂ ਗਈਆਂ ਪੰਜ ਪ੍ਰਮੁੱਖ ਸਖਸ਼ੀਅਤਾਂ, ਗੁਰਦੇਵ ਸਿੰਘ (ਆਈ.ਏ.ਐਸ.), ਹਰਦਿਆਲ ਸਿੰਘ (ਆਈ.ਏ.ਐਸ.), ਡਾ. ਬਲਕਾਰ ਸਿੰਘ, ਭੁਪਿੰਦਰ ਸਿੰਘ ਬਾਜਵਾ (ਕੈਨੇਡਾ), ਮੋਤਾ ਸਿੰਘ ਸਰਾਏ ਦੇ ਸਾਈਟੇਸ਼ਨ ਸ਼ਾਮਿਲ ਹਨ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਦੀ ਸਾਈਟੇਸ਼ਨ ਅਤੇ ਉਨ੍ਹਾਂ ਦਾ ਵਿਸ਼ੇਸ਼ ਭਾਸ਼ਣ ਵੀ ਪੁਸਤਕ ਵਿਚ ਸ਼ਾਮਲ ਹੈ। ਇਸ ਦੇ ਨਾਲ ਹੀ ਜਸਟਿਸ ਜੇ. ਐਸ. ਖੇਹਰ, ਮੇਜਰ ਜਰਨਲ ਪੀ.ਐਸ. ਲਾਬਾਂ, ਸ. ਰਣਜੋਧ, ਪ੍ਰੋ.ਹਰਪਾਲ ਸਿੰਘ ਪੰਨੂੰ, ਡਾ. ਅਮਰਜੀਤ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ ਆਦਿ ਸਖਸ਼ੀਅਤਾਂ ਦੇ ਭਾਸ਼ਣ ਅਤੇ ਖੋਜ-ਪੱਤਰ ਸ਼ਾਮਲ ਹਨ।
ਪਿਛਲੀ ਖ਼ਬਰ ਮਲੇਸ਼ੀਆ ਦੀ ਸਿਆਸਤ ’ ਚ ਪੰਜਾਬੀਆਂ ਦੀ ਅਹਿਮ ਭੂਮਿਕਾ ਮਾਣ ਵਾਲੀ ਗੱਲ - ਕੇਵਲ ਸਿੰਘ ਢਿੱਲੋਂ • ਪੇਨਾਂਗ ਦੇ ਉਪ ਮੁੱਖ ਮੰਤ... ਅਗਲੀ ਖ਼ਬਰ ਸ਼ਰੀਫ਼ ਸਰਕਾਰ ਮਕਬੂਜ਼ਾ ਕਸ਼ਮੀਰ ਦੇ ਪ੍ਰਦਰਸ਼ਨਕਾਰੀਆਂ ਨੂੰ ਹੁਣ ਦੱਸ ਰਹੀ ‘ ਦੇਸ਼ ਭਗਤ ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।