13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਵਿਰੋਧ ਪ੍ਰਦਰਸ਼ਨਾਂ ਨਾਲ ਜ਼ਰੂਰੀ ਸੇਵਾਵਾਂ ’ ਚ ਅੜਿੱਕਾ ਪੈਣ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ

ਨਵੀਂ ਦਿੱਲੀ, 12 ਅਗਸਤ (ਪੀ. ਟੀ.

ਅਜੀਤ ਡੈਸਕ 13-08-2026
ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਕਰਨਾਟਕ ਕੇਂਦਰੀ ਜੇਲ੍ਹ ’ਚ ਨਜ਼ਰਬੰਦ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਇਹ ਮੋਬਾਈਲ ਫੋਨ ਸੈਂਟਰਲ ਕ੍ਰਾਈਮ ਬ੍ਰਾਂਚ ਵਲੋਂ ਮਾਰੇ ਗਏ ਛਾਪੇ ਦੌਰਾਨ ਜਨਤਾ ਦਲ (ਐਸ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਕੋਲੋਂ ਬਰਾਮਦ ਹੋਇਆ ਹੈ । ਜੇਲ੍ਹ ਤੇ ਸੁਧਾਰ ਸੇਵਾਵਾਂ ਦੇ ਡੀ.ਜੀ.ਪੀ. ਆਲੋਕ ਕੁਮਾਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿੱਤੀ । ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਪੋਤੇ ਅਤੇ ਐੱਚ.ਡੀ. ਰੇਵੰਨਾ ਦੇ ਪੁੱਤਰ ਪ੍ਰਜਵਲ ਰੇਵੰਨਾ ਜਬਰ ਜਨਾਹ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ । ਡੀ.ਜੀ.ਪੀ. ਆਲੋਕ ਕੁਮਾਰ ਅਨੁਸਾਰ ਇਹ ਛਾਪੇਮਾਰੀ ਸਾਰੇ ਹਾਈ-ਪ੍ਰੋਫਾਈਲ ਕੈਦੀਆਂ ’ਤੇ ਕੀਤੀ ਗਈ ਸੀ ਜੋ 4 ਤੋਂ 5 ਘੰਟੇ ਚੱਲੀ । ਇਸ ਦੌਰਾਨ ਪ੍ਰਤਾਪ ਰਾਏ ਨਾਮ ਦੇ ਇੱਕ ਹੋਰ ਕੈਦੀ ਕੋਲੋਂ ਵੀ ਮੋਬਾਈਲ ਫੋਨ ਬਰਾਮਦ ਹੋਇਆ । ਦੋਵਾਂ ਵਿਰੁੱਧ ਜੇਲ੍ਹ ਐਕਟ ਦੀ ਧਾਰਾ 42 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਜੇਲ੍ਹ ਦੇ ਅੰਦਰ ਨਿਯਮਾਂ ਦੀ ਉਲੰਘਣਾ ਕਰਨ ਤੇ ਪਾਬੰਦੀਸ਼ੁਦਾ ਵਸਤੂਆਂ ਰੱਖਣ ਨਾਲ ਸਬੰਧਿਤ ਹੈ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਬੰਧਿਤ ਸਹਾਇਕ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਕੇਂਦਰੀ ਜੇਲ੍ਹ ਦੇ ਐੱਸ.ਪੀ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ । ਜੇਲ੍ਹ ਪ੍ਰਸ਼ਾਸਨ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਘਟਨਾ ਦੀ ਵਿਸਥਾਰਪੂਰਵਕ ਜਾਂਚ ਦੇ ਹੁਕਮ ਦਿੱਤੇ ਗਏ ਹਨ ।
ਪਿਛਲੀ ਖ਼ਬਰ ਵਿਰੋਧ ਪ੍ਰਦਰਸ਼ਨਾਂ ਨਾਲ ਜ਼ਰੂਰੀ ਸੇਵਾਵਾਂ ’ ਚ ਅੜਿੱਕਾ ਪੈਣ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ ਅਗਲੀ ਖ਼ਬਰ ਪੰਜਾਬ ’ਚ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਰਾਹ ਪੱਧਰਾ ਹਾਈ ਕੋਰਟ ’ਚ ਸਰਕਾਰ ਨੇ 2 ਦਿਨਾਂ ’ਚ ਹੁਕਮ ਜਾਰੀ ਕਰਨ ਦਾ ਦਿੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।