14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਾਕਿ ਦੇ ਸੰਘਰ ’ਚ 15 ਸਾਲਾ ਹਿੰਦੂ ਲੜਕੀ ਅਗਵਾ-ਜ਼ਬਰਦਸਤੀ ਕਰਵਾਇਆ ਨਿਕਾਹ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ’ਚ 15 ਸਾਲਾ ਹਿੰਦੂ ਲੜਕੀ ਪਾਰਥੀ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਾਰਥੀ ਨੂੰ ਅਗਵਾ ਕਰਕੇ ਉਸ ਨਾਲ ਵਿਆਹ ਕਰਨ ਵਾਲੇ ਬਾਘ ਅਲੀ ਜਲਬਾਨੀ ਦੀ ਉਮਰ 50 ਸਾਲ ਤੋਂ ਵੀ ਵੱਧ ਹੈ।

ਪਾਰਥੀ ਵਲੋਂ ਧਰਮ ਪਰਿਵਰਤਨ ਕੀਤੇ ਜਾਣ ਸੰਬੰਧੀ ਦਸਤਾਵੇਜ਼ ਵਿਖਾਉਂਦਾ ਹੋਇਆ ਬਾਘ ਅਲੀ ਜਲਬਾਨੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 14-08-2026
ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ’ਚ 15 ਸਾਲਾ ਹਿੰਦੂ ਲੜਕੀ ਪਾਰਥੀ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਾਰਥੀ ਨੂੰ ਅਗਵਾ ਕਰਕੇ ਉਸ ਨਾਲ ਵਿਆਹ ਕਰਨ ਵਾਲੇ ਬਾਘ ਅਲੀ ਜਲਬਾਨੀ ਦੀ ਉਮਰ 50 ਸਾਲ ਤੋਂ ਵੀ ਵੱਧ ਹੈ। ਧਰਮ ਪਰਿਵਰਤਨ ਤੋਂ ਬਾਅਦ ਲੜਕੀ ਦਾ ਨਾਂਅ ਸਾਇਮਾ ਰੱਖ ਦਿੱਤਾ ਗਿਆ ਹੈ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਬਾਘ ਅਲੀ ਵਲੋਂ ਪਾਰਥੀ ਨੂੰ ਅਗਵਾ ਕਰਨ ਉਪਰੰਤ ਉਸ ਨਾਲ ਜਿਨਸੀ ਹਿੰਸਾ ਕੀਤੀ ਗਈ। ਮਾਮਲਾ ਜਨਤਕ ਹੋਣ ਤੋਂ ਬਾਅਦ ਦੋਸ਼ੀ ਨੇ ਲੜਕੀ ਵਲੋਂ ਇਕ ਹਲਫ਼ਨਾਮਾ ਪੇਸ਼ ਕੀਤਾ ਹੈ, ਜਿਸ ’ਚ ਕਥਿਤ ਤੌਰ ’ਤੇ ਪਾਰਥੀ ਨੇ ਕਿਹਾ ਹੈ ਕਿ ਉਸ ਨੇ ਆਪਣੀ ਸਵੈ-ਇੱਛਾ ਨਾਲ ਇਸਲਾਮ ਕਬੂਲ ਕਰਨ ਉਪਰੰਤ ਨਿਕਾਹ ਕੀਤਾ ਹੈ। ਪਾਕਿ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਅਜਿਹੇ ਮਾਮਲਿਆਂ ’ਚ ਨਾਬਾਲਗ ਲੜਕੀਆਂ ਦੀ ਸੁਰੱਖਿਆ, ਉਨ੍ਹਾਂ ਦੀ ਆਜ਼ਾਦ ਸਹਿਮਤੀ ਅਤੇ ਕਾਨੂੰਨੀ ਹੱਕਾਂ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਨੇ ਬੀ. ਐੱਡ. ਸਾਂਝੀ ਦਾਖਲਾ ਪ੍ਰਵੇਸ਼ ਪ੍ਰੀਖਿਆ 2026 ਦੇ ਨਤੀਜੇ ਐਲਾਨੇ ਅਗਲੀ ਖ਼ਬਰ ਸਾਫਮਾ ਵਲੋਂ ਲਾਹੌਰ ’ਚ ‘ਅਮਨ ਨੂੰ ਇਕ ਹੋਰ ਮੌਕਾ ਦਿਓ’ ਸੈਮੀਨਾਰ ਭਾਰਤ-ਪਾਕਿ ਜੰਗੀ ਬਿਆਨਬਾਜ਼ੀ ਤੋਂ ਬਚਣ-ਇਮਤਿਆਜ਼ ਆਲਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।