17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਕੌਮੀ ਇਨਸਾਫ਼ ਮੋਰਚੇ ਵਲੋਂ ਕੱਢੇ ਗਏ ਰੋਸ ਮਾਰਚ ’ਤੇ ਚੰਡੀਗੜ੍ਹ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਮਾਰੀਆਂ ਬੁਛਾੜਾਂ ਮੋਰਚੇ ਵਲੋਂ ਪੁਲਿਸ ਜਬਰ ਦੇ ਖ਼ਿਲਾਫ਼ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ

ਐੱਸ. ਏ.

ਅਜੀਤ ਡੈਸਕ 17-08-2026
ਐੱਸ. ਏ. ਐੱਸ. ਨਗਰ, 16 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਚੰਡੀਗੜ੍ਹ-ਮੁਹਾਲੀ ਸਰਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸਿੱਖ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ 15 ਅਗਸਤ ਨੂੰ ਬੰਦੀ ਸਿੰਘਾਂ ਗਵਰਨਰ ਹਾਊਸ ਵੱਲ ਰੋਸ ਮਾਰਚ ’ਤੇ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ। ਅੱਥਰੂ ਗੈਸ ਕਾਰਨ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਮੋਰਚੇ ਵਲੋਂ ਗਵਰਨਰ ਹਾਊਸ ਵੱਲ ਰੋਸ ਮਾਰਚ ਦੇ ਕੀਤੇ ਐਲਾਨ ਨੂੰ ਲੈ ਕੇ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਮੋਰਚੇ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਇਸ ਮੌਕੇ ਬੁਲਾਰਿਆਂ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੰਦੀ ਸਿੰਘਾਂ ਦੇ ਸੰਘਰਸ਼ਮਈ ਜੀਵਨ ‘ਤੇ ਚਾਨਣਾ ਪਇਆ ਗਿਆ। ਬਾਅਦ ਦੁਪਹਿਰ 2 ਵਜੇ ਦੇ ਕਰੀਬ ਗਿਆਨੀ ਹਰਪ੍ਰੀਤ ਸਿੰਘ ਨੇ ਮਾਰਚ ਦੀ ਆਰੰਭਤਾ ਲਈ ਅਰਦਾਸ ਕਰਕੇ ਹੁਕਮਨਾਮਾ ਲੈਣ ਤੋਂ ਬਾਅਦ ਮੋਰਚੇ ਵਲੋਂ ਰੋਸ ਮਾਰਚ ਦੀ ਅਗਵਾਈ ਲਈ ਬਣਾਈ 30 ਮੈਂਬਰੀ ਕਮੇਟੀ ਦੀ ਅਗਵਾਈ ‘ਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗਵਰਨਰ ਹਾਊਸ ਵੱਲ ਰੋਸ ਮਾਰਚ ਆਰੰਭ ਹੋਇਆ। ਇਸ ਮੌਕੇ ਚੰਡੀਗੜ੍ਹ ਪੁਲਿਸ ਵਲੋਂ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਸੈਂਕੜੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਸੰਬੰਧੀ ਮੋਰਚੇ ਦੇ ਕਨਵੀਨਰ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਵਲੋਂ ਸੰਗਤਾਂ ਤੇ ਅੱਥਰੂ ਗੈਸ ਦੇ ਗੋਲਿਆਂ ਅਤੇ ਪਾਣੀ ਦੀਆਂ ਬੁਛਾੜਾਂ ਕਾਰਨ ਦਰਜਨ ਦੇ ਕਰੀਬ ਬਜ਼ੁਰਗ ਅਤੇ ਨੌਜਵਾਨ ਜ਼ਖਮੀ ਹੋ ਗਏਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਸਮੇਤ 50 ਸਿੰਘ ਗਵਰਨਰ ਭਵਨ ਨੇੜੇ ਪੁੱਜਣ ਵਿਚ ਸਫ਼ਲ ਹੋ ਗਏ ਸਨ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਦੇਰ ਰਾਤ ਛੱਡਿਆ ਗਿਆ। ਇਸ ਤੋਂ ਇਲਾਵਾ ਅਰੁਣ ਜੈਨ ਸਮੇਤ 8 ਦੇ ਕਰੀਬ ਹੋਰ ਸਿੱਖ ਨੌਜਵਾਨਾਂ ਨੂੰ ਵੀ ਚੰਡੀਗੜ੍ਹ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ। ਇਸ ਮੌਕੇ ਬਾਪੂ ਗੁਰਚਰਨ ਸਿੰਘ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਭਾਈ ਪਾਲ ਸਿੰਘ ਫਰਾਂਸ, ਬਾਬਾ ਮੋਹਨ ਸਿੰਘ ਨੇ 21 ਅਗਸਤ ਨੂੰ ਪੰਜਾਬ ਨੂੰ ਮੁਕੰਮਲ ਬੰਦ ਰੱਖਣ ਦਾ ਸੱਦਾ ਦਿੰਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ 28 ਦਿਨਾਂ ਦੀ ਤੁਰੰਤ ਪੈਰੋਲ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਅਗਲਾ ਪ੍ਰੋਗਰਾਮ 21 ਅਗਸਤ ਦੀ ਸ਼ਾਮ ਨੂੰ ਜਾਰੀ ਕੀਤਾ ਜਾਵੇਗਾ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਗੁਰਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਕੋਹਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਤਜਿੰਦਰ ਸਿੰਘ ਪੰਨੂ, ਅਮਰਿੰਦਰ ਸਿੰਘ ਬੰਨੀ ਬਰਾੜ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਵਿੰਦਰ ਸਿੰਘ ਡੂਮਛੇੜੀ, ਹਰਬੰਸ ਸਿੰਘ ਕੰਧੋਲਾ, ਦਵਿੰਦਰ ਸਿੰਘ ਸੋਢੀ, ਹਰਵੇਲ ਸਿੰਘ ਮਾਧੋਪੁਰ, ਬਲਤੇਜ ਸਿੰਘ ਮਹਿਦੂਦਾ ਅਮਲੋਹ, ਗੁਰਮੀਤ ਸਿੰਘ ਮਕਰੋਨਾ, ਚਰਨਜੀਤ ਸਿੰਘ ਮਾਵੀ, ਸੁਰਿੰਦਰ ਸਿੰਘ ਬੱਸੀ ਪ੍ਰਧਾਨ ਮੁਹਾਲੀ, ਜ਼ੋਰਾ ਸਿੰਘ ਚੱਪੜਚਿੜੀ, ਹਰਜਿੰਦਰ ਸਿੰਘ ਜਿੰਦੀ, ਅਰਵਿੰਦਰ ਸਿੰਘ ਚਾਹਲ ਬਠਿੰਡਾ ਪ੍ਰਧਾਨ , ਰਵਿੰਦਰ ਸਿੰਘ ਸ਼ਾਹਪੁਰ, ਰਣਧੀਰ ਸਿੰਘ ਰੱਖੜਾ, ਪ੍ਰੀਤਮ ਸਿੰਘ ਸਾਲੋਮਾਜਰਾ, ਹਾਕਮ ਸਿੰਘ ਨਸਰਾਲੀ, ਅਮਰਿੰਦਰ ਸਿੰਘ ਮੰਡੀਆ ਪ੍ਰਧਾਨ ਮਲੇਰਕੋਟਲਾ, ਦੀਦਾਰ ਸਿੰਘ ਬੋਸਰ, ਜਗਜੀਤ ਸਿੰਘ ਮੋਹਾਲੀ, ਕੇਵਲ ਸਿੰਘ, ਮੇਜਰ ਚਰਨ ਸਿੰਘ, ਮਨਦੀਪ ਸਿੰਘ ਬੋਪਾਰਾਏ, ਇੰਦਰਜੀਤ ਸਿੰਘ ਆਦਿ , ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਸਤਿਨਾਮ ਸਿੰਘ ਬਹਿਰੁ, ਕਿਸਾਨ ਆਗੂ ਸੁੱਖ ਗਿੱਲ ਮੋਗਾ, ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ, ਕਿਸਾਨ ਆਗੂ ਗੁਰਦੇਵ ਸਿੰਘ ਸ਼ਾਹਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅਖੰਡ ਕੀਤਰਨ ਜਥੇ ਤੋਂ ਜਥੇ. ਬਖਸ਼ੀਸ਼ ਸਿੰਘ, ਜਥੇ. ਸਤਨਾਮ ਸਿੰਘ ਮਨਾਵਾਂ, ਭਾਈ ਮੋਹਕਮ ਸਿੰਘ, ਬਾਬਾ ਗੁਰਮੀਤ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਪਰਵਿੰਦਰ ਸਿੰਘ ਪ੍ਰਵਾਨਾ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਦਲਜੀਤ ਸਿੰਘ ਭਾਊ, ਰੇਸ਼ਮ ਸਿੰਘ, ਅਕਾਲ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਿਚ ਜਗਦੇਵ ਸਿੰਘ ਚੌਂਦਾ, ਹਰਜੀਤ ਸਿੰਘ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਪਾਲ ਸਿੰਘ ਘੜੂੰਆਂ, ਬਾਬਾ ਰਾਜਾ ਰਾਜ ਸਿੰਘ, ਇਕਬਾਲ ਸਿੰਘ ਦਿੱਲੀ, ਬਾਬਾ ਸਤਨਾਮ ਸਿੰਘ ਖੰਡਾ, ਬਲਜਿੰਦਰ ਸਿੰਘ ਗੁੱਡੂ ਤੇ ਜੀਤ ਸਿੰਘ ਔਲਖ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਗਰੇਵਾਲ ਨੇ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ’ਚ ਲਹਿਰਾਇਆ ਤਿਰੰਗਾ ਅਗਲੀ ਖ਼ਬਰ ਡਾ. ਸਰੂਪ ਸਿੰਘ ਅਲੱਗ ਦੀ ਪੁਸਤਕ ‘ਹਰਿਮੰਦਰ ਦਰਸ਼ਨ’ ਯੂਨਾਈਟਡ ਸਟੇਟਸ ਆਫ ਅਮਰੀਕਾ ਵਰਲਡ ਰਿਕਾਰਡ ’ਚ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।