ਡਾ. ਸਰੂਪ ਸਿੰਘ ਅਲੱਗ ਦੀ ਪੁਸਤਕ ‘ਹਰਿਮੰਦਰ ਦਰਸ਼ਨ’ ਯੂਨਾਈਟਡ ਸਟੇਟਸ ਆਫ ਅਮਰੀਕਾ ਵਰਲਡ ਰਿਕਾਰਡ ’ਚ ਦਰਜ
ਜਲੰਧਰ, 16 ਅਗਸਤ (ਅਜੀਤ ਬਿਊਰੋ)- ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਸਵਰਗੀ ਲੇਖਕ ਡਾਕਟਰ ਸਰੂਪ ਸਿੰਘ ਅਲੱਗ ਦੀ ਵਿਸ਼ਵ ਪ੍ਰਸਿੱਧ ਪੁਸਤਕ ‘ਹਰਿਮੰਦਰ ਦਰਸ਼ਨ’ ਯੂਨਾਈਟਡ ਸਟੇਟ ਆਫ਼ ਅਮਰਿਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਵਿਚ ਲਿਖੀ ਇਹ ਪੁਸਤਕ ਸੰਗਤਾਂ ਵਿਚ ਤੇ ਸਮੁੱਚੀ ਸਿੱਖ ਕੌਮ ਵਿਚ ਬਹੁਤ ਮਕਬੂਲ ਹੋਈ ਹੈ।
ਅਜੀਤ ਡੈਸਕ
17-08-2026