19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਈ.ਡੀ. ਵਲੋਂ ਆਈ.ਏ.ਐੱਸ. ਕੰਵਲਪ੍ਰੀਤ ਬਰਾੜ ਤੋਂ ਸਾਢੇ ਅੱਠ ਘੰਟੇ ਪੁੱਛਗਿੱਛ ਹੋਰ ਅਧਿਕਾਰੀਆਂ ਨੂੰ ਵੀ ਤਲਬ ਕਰ ਸਕਦੀ ਹੈ ਈ. ਡੀ.

ਜਲੰਧਰ, 18 ਅਗਸਤ (ਸ਼ਿਵ)-ਮੁਹਾਲੀ ਦੇ ਇਕ ਸਨਸਿਟੀ ਪ੍ਰਾਜੈਕਟ ਨਾਲ ਜੁੜੇ ਮਾਮਲੇ ਵਿਚ ਅੱਜ ਈ. ਡੀ.

ਈ. ਡੀ. ਦਫ਼ਤਰ ਵਿਚ ਪੇਸ਼ ਹੋਣ ਲਈ ਜਾਂਦੇ ਹੋਏ ਕੰਵਲ ਪ੍ਰੀਤ ਬਰਾੜ। ਤਸਵੀਰ : ਮੁਨੀਸ਼ 19-08-2026
ਜਲੰਧਰ, 18 ਅਗਸਤ (ਸ਼ਿਵ)-ਮੁਹਾਲੀ ਦੇ ਇਕ ਸਨਸਿਟੀ ਪ੍ਰਾਜੈਕਟ ਨਾਲ ਜੁੜੇ ਮਾਮਲੇ ਵਿਚ ਅੱਜ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਜਲੰਧਰ ਜ਼ੋਨਲ ਦਫ਼ਤਰ ਵਿਚ ਪੰਜਾਬ ਕੇਡਰ ਦੀ ਆਈ. ਏ. ਐੱਸ. ਅਧਿਕਾਰੀ ਕੰਵਲਪ੍ਰੀਤ ਬਰਾੜ ਪੇਸ਼ ਹੋਏ, ਜਿਥੇ ਉਨ੍ਹਾਂ ਤੋਂ ਸਾਢੇ ਅੱਠ ਘੰਟੇ ਤੱਕ ਲੰਬੀ ਪੁੱਛਗਿੱਛ ਕੀਤੀ ਗਈ। ਈ. ਡੀ. ਨੇ ਕੰਵਲਪ੍ਰੀਤ ਬਰਾੜ ਨੂੰ 18 ਅਗਸਤ ਨੂੰ ਦਫ਼ਤਰ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਆਈ. ਏ. ਐੱਸ. ਕੰਵਲਪ੍ਰੀਤ ਬਰਾੜ ਅੱਜ ਸਵੇਰੇ 10:30 ਵਜੇ ਦਸਤਾਵੇਜ਼ਾਂ ਨਾਲ ਦਫ਼ਤਰ ਵਿਚ ਪੁੱਜ ਗਏ ਸਨ ਤੇ ਉਹ ਸ਼ਾਮ ਕਰੀਬ 7 ਵਜੇ ਤੋਂ ਬਾਅਦ ਦਫ਼ਤਰ ਤੋਂ ਬਾਹਰ ਆਏ। ਈ. ਡੀ. ਵਲੋਂ ਇਹ ਜਾਂਚ ਮੁਹਾਲੀ ਦੇ ਇਕ ਪ੍ਰਾਜੈਕਟ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸੰਬੰਧ ਵਿਚ ਕੀਤੀ ਜਾ ਰਹੀ ਹੈ। 2007 ਬੈਚ ਦੀ ਪੰਜਾਬ ਕੇਡਰ ਅਧਿਕਾਰੀ ਕੰਵਲਪ੍ਰੀਤ ਬਰਾੜ ਇਸ ਸਮੇਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ । ਹਾਲਾਂਕਿ, ਈ.ਡੀ. ਦੀ ਜਾਂਚ ਉਸ ਸਮੇਂ ਨਾਲ ਸੰਬੰਧਿਤ ਹੈ, ਜਦੋਂ ਉਹ 2024 ਵਿਚ ਡਾਇਰੈਕਟਰ ਟਾਊਨ ਐਂਡ ਕੰਟਰੀ ਪਲੈਨਿੰਗ ਦੇ ਅਹੁਦੇ ’ਤੇ ਤਾਇਨਾਤ ਸਨ। ਈ. ਡੀ. ਦੀ ਚੱਲ ਰਹੀ ਜਾਂਚ ਵਿਚ ਪ੍ਰਾਜੈਕਟ ਲਈ ਜ਼ਮੀਨ ਦੇ ਲੈਂਡ ਯੂਜ਼ ਵਿਚ ਬਦਲਾਅ (ਸੀ. ਐਲ. ਯੂ.) ਦੀ ਮਨਜ਼ੂਰੀ ਦੇਣ ਦੌਰਾਨ ਕਥਿਤ ਤੌਰ ’ਤੇ ਹੋਈਆਂ ਬੇਨਿਯਮੀਆਂ ਨੂੰ ਵੀ ਜਾਂਚ ਦੇ ਦਾਇਰੇ ਵਿਚ ਰੱਖਿਆ ਗਿਆ ਹੈ। ਈ.ਡੀ ਵਲੋਂ ਕਈ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਸਨਟੈਕ ਸਿਟੀ ਸਮੇਤ ਹੋਰ ਪ੍ਰਾਜੈਕਟਾਂ ਨੂੰ ਦਿੱਤੀਆਂ ਗਈਆਂ ਮਨਜ਼ੂਰੀਆਂ ਦਾ ਪੂਰਾ ਰਿਕਾਰਡ ਵੀ ਮੰਗਿਆ ਗਿਆ ਹੈ। ਈ. ਡੀ. ਕੋਲ ਪੇਸ਼ ਹੋਏ ਆਈ. ਏ. ਐੱਸ. ਅਧਿ ਕਾਰੀ ਤੋਂ ਹੋਈ ਪੁੱਛਗਿੱਛ ਬਾਰੇ ਤਾਂ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਦੱਸਿਆ ਜਾਂਦਾ ਹੈ ਕਿ ਸੰਬੰਧਿਤ ਮਾਮਲਿਆਂ ਨਾਲ ਹੀ ਜਾਣਕਾਰੀ ਤਲਬ ਕੀਤੀ ਗਈ। ਇਸ ਮਾਮਲੇ ਵਿਚ ਲੰਬੇ ਸਮੇਂ ਬਾਅਦ ਕਿਸੇ ਅਧਿਕਾਰੀ ਤੋਂ ਲੰਬੀ ਪੁੱਛਗਿੱਛ ਹੋਈ ਹੈ। ਅੱਜ ਅਧਿਕਾਰੀ ਦੀ ਪੇਸ਼ੀ ਵੀ ਕਾਫੀ ਅਹਿਮ ਦੱਸੀ ਜਾ ਰਹੀ ਹੈ। ਮਾਮਲੇ ਦੀ ਸ਼ੁਰੂਆਤ ਮੁਹਾਲੀ ਦੇ ਪਲਹੇੜੀ ਪਿੰਡ ਦੇ ਜ਼ਮੀਨ ਮਾਲਕ ਵਲੋਂ ਸਾਲ 2020 ਵਿਚ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਤੋਂ ਹੋਈ ਸੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਵਲੋਂ ਉਨ੍ਹਾਂ ਦੀ 53 ਕਨਾਲ ਜ਼ਮੀਨ ਸਮੇਤ 14 ਹੋਰ ਕਿਸਾਨਾਂ ਦੀ ਕੁੱਲ 30.5 ਏਕੜ ਜ਼ਮੀਨ ਸੰਬੰਧੀ ਕਥਿਤ ਤੌਰ ’ਤੇ ਜਾਅਲੀ ਸਹਿਮਤੀ ਪੱਤਰ ਤਿਆਰ ਕੀਤੇ ਗਏ। ਇਨ੍ਹਾਂ ਦਸਤਾਵੇਜ਼ਾਂ ’ਤੇ ਕਿਸਾਨਾਂ ਦੇ ਜਾਅਲੀ ਦਸਤਖ਼ਤ ਅਤੇ ਅੰਗੂਠੇ ਦੇ ਨਿਸ਼ਾਨ ਲਗਾਉਣ ਦੇ ਦੋਸ਼ ਵੀ ਸਾਹਮਣੇ ਆਏ ਸਨ। ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਆਉਣ ਵਾਲੇ ਦਿਨਾਂ ਵਿਚ ਈ. ਡੀ. ਵਲੋਂ ਕੰਵਲਪ੍ਰੀਤ ਬਰਾੜ ਤੋਂ ਬਾਅਦ ਹੋਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਔਰਤਾਂ ਤੇ ਨਾਬਾਲਗਾਂ ਨੂੰ ਵੀ ਕੋਰੀਅਰ ਵਜੋਂ ਵਰਤ ਰਹੇ ਨਸ਼ਾ ਤਸਕਰ-ਸਰਹੱਦੀ ਖੇਤਰ ’ਚ ਵਧੀ ਚਿੰਤਾ ਅਮਨ ਬਵੇਜਾ ਅਗਲੀ ਖ਼ਬਰ ਸਾਬਕਾ ਵਾਈਸ ਚਾਂਸਲਰ ਵਲੋਂ ਕੀਤੀਆਂ 180 ਗੈਰ-ਕਾਨੂੰਨੀ ਨਿਯੁਕਤੀਆਂ ਰੱਦ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਬੋਰਡ ਆਫ਼ ਮੈਨੇਜਮੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।