ਘਰੇਲੂ ਮਕਾਨ ਦੀ ਵੰਡ ਨੂੰ ਲੈ ਕੇ ਬਜ਼ੁਰਗ ਦੀ ਹੱਤਿਆ
ਬੰਗਾ, 18 ਅਗਸਤ (ਧਰਮਵੀਰ ਪਾਲ)-ਥਾਣਾ ਸਿਟੀ ਬੰਗਾ ਅਧੀਨ ਪੈਂਦੇ ਪਿੰਡ ਹਿਉਂ ਵਿਖੇ ਘਰੇਲੂ ਮਕਾਨ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਬਜ਼ੁਰਗ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਜੀਤ ਸਿੰਘ ਪੁੱਤਰ ਸਵਰਗੀ ਗੁਰਮੇਲ ਸਿੰਘ ਵਾਸੀ ਹਿਉਂ ਨੇ ਦੱਸਿਆ ਕਿ 16 ਅਗਸਤ ਦੀ ਦਰਮਿਆਨੀ ਰਾਤ ਨੂੰ ਫਤਿਹ ਮਾਨ ਸਿੰਘ ਪੁੱਤਰ ਸ਼ੀਤਲ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਰਣਜੀਤ ਸਿੰਘ ਦੋਵੇਂ ਵਾਸੀ ਪਿੰਡ ਹਿਉਂ ਵਲੋਂ ਘਰੇਲੂ ਮਕਾਨ ਦੀ ਵੰਡ ਨੂੰ ਲੈ ਕੇ ਕੁਲਵਿੰਦਰ ਸਿੰਘ ਪੁੱਤਰ ਸਵਰਗੀ ਗੁਰਮੇਲ ਸਿੰਘ ਵਾਸੀ ਹਿਉਂ ਨਾਲ ਝਗੜਾ ਕੀਤਾ ਗਿਆ।
ਅਜੀਤ ਡੈਸਕ
19-08-2026