ਫ਼ਾਜ਼ਿਲਕਾ ’ਚ ਤੋਸ਼ੇ ਵਾਲੇ ਨਾਂਅ ਦੇ ਕਾਰੋਬਾਰੀ ਅਦਾਰਿਆਂ ’ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
* ਤਿੰਨ ਅਦਾਰਿਆਂ ਦੀ ਸੁਰੱਖਿਆ ਦਸਤਿਆਂ ਨੇ ਕੀਤੀ ਪੂਰੀ ਤਰ੍ਹਾਂ ਘੇਰਾਬੰਦੀ
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਤੋਸ਼ੇ ਵਾਲੇ ਦੇ ਨਾਂਅ ਨਾਲ ਮਸ਼ਹੂਰ ਪਾਕਪਟਨੀਆਂ ਹਲਵਾਈ ਦੀ ਦੁਕਾਨ ’ਤੇ ਬਾਹਰੋਂ ਆਈਆਂ ਆਮਦਨ ਕਰ ਵਿਭਾਗ ਦੀਆ ਟੀਮਾਂ ਵਲੋਂ ਸ਼ਹਿਰ ਦੇ ਤਿੰਨੋਂ ਵਪਾਰਕ ਅਦਾਰਿਆਂ ਅਤੇ ਉਨ੍ਹਾਂ ਦੇ ਘਰਾਂ ਅੰਦਰ ਛਾਪੇਮਾਰੀ ਕੀਤੀ ਗਈ। ਆਮਦਨ ਕਰ ਅਧਿਕਾਰੀਆਂ ਦੇ ਨਾਲ ਭਾਰੀ ਗਿਣਤੀ ਅੰਦਰ ਨੀਮ ਸੁਰੱਖਿਆ ਬਲਾਂ ਦੇ ਦਸਤੇ ਨਾਲ ਹੀ ਆਏ ਸਨ।
ਫ਼
ਫ਼ਾਜ਼ਿਲਕਾ ਦੇ ਸਰਾਫ਼ਾ ਬਾਜ਼ਾਰ ਅੰਦਰ ਪਾਕਪਟਨੀਆਂ ਦੀ ਦੁਕਾਨ ਦੇ ਬਾਹਰ ਖੜ੍ਹੇ ਸੁਰੱਖਿਆ ਬਲਾਂ ਦੇ ਜਵਾਨ। ਤਸਵੀਰ : ਪ੍ਰਦੀਪ ਕੁਮਾਰ
19-08-2026
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਤੋਸ਼ੇ ਵਾਲੇ ਦੇ ਨਾਂਅ ਨਾਲ ਮਸ਼ਹੂਰ ਪਾਕਪਟਨੀਆਂ ਹਲਵਾਈ ਦੀ ਦੁਕਾਨ ’ਤੇ ਬਾਹਰੋਂ ਆਈਆਂ ਆਮਦਨ ਕਰ ਵਿਭਾਗ ਦੀਆ ਟੀਮਾਂ ਵਲੋਂ ਸ਼ਹਿਰ ਦੇ ਤਿੰਨੋਂ ਵਪਾਰਕ ਅਦਾਰਿਆਂ ਅਤੇ ਉਨ੍ਹਾਂ ਦੇ ਘਰਾਂ ਅੰਦਰ ਛਾਪੇਮਾਰੀ ਕੀਤੀ ਗਈ। ਆਮਦਨ ਕਰ ਅਧਿਕਾਰੀਆਂ ਦੇ ਨਾਲ ਭਾਰੀ ਗਿਣਤੀ ਅੰਦਰ ਨੀਮ ਸੁਰੱਖਿਆ ਬਲਾਂ ਦੇ ਦਸਤੇ ਨਾਲ ਹੀ ਆਏ ਸਨ। ਜਦੋਂ ਵਿਭਾਗ ਦੇ ਅਧਿਕਾਰੀ ਇਕੋਂ ਸਮੇਂ ਤਿੰਨਾਂ ਦੁਕਾਨਾਂ ਅੰਦਰ ਚਲੇ ਗਏ ਤਾਂ ਸੁਰੱਖਿਆ ਬਲਾਂ ਨੇ ਦੁਕਾਨਾਂ ਦੀ ਪੂਰੀ ਤਰ੍ਹਾਂ ਬਾਹਰੋਂ ਘੇਰਾਬੰਦੀ ਕਰ ਦਿੱਤੀ। ਪਤਾ ਚੱਲਿਆ ਹੈ ਕਿ ਬਾਹਰੋਂ ਆਏ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨਾਂ ਦੇ ਅੰਦਰ ਪਏ ਦਸਤਾਵੇਜ਼ ਅਤੇ ਕੰਪਿਊਟਰਾਂ ਦੀ ਜਾਂਚ ਵਿਚ ਜੁੱਟ ਗਏ। ਦੁਕਾਨ ਦੇ ਅੰਦਰ ਖੜ੍ਹੇ ਗਾਹਕਾਂ ਨੂੰ ਬਾਹਰ ਭੇਜ ਦਿੱਤਾ ਅਤੇ ਬਾਹਰ ਖੜ੍ਹੇ ਨੀਮ ਸੁਰੱਖਿਆ ਬਲਾਂ ਨੇ ਗਾਹਕਾਂ ਨੂੰ ਜਾ ਕਿਸੇ ਹੋਰ ਆਦਮੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਮੀਡੀਆ ਕਰਮੀਆਂ ਨੂੰ ਵੀ ਦੁਕਾਨਾਂ ਦੇ ਅੰਦਰ ਜਾਣ ਤੋਂ ਦੂਰ ਹੀ ਰੱਖਿਆ ਗਿਆ। ਫ਼ਾਜ਼ਿਲਕਾ ਦੇ ਇਸ ਤੋਸ਼ੇ ਵਾਲੇ ਨਾਂਅ ਦੀ ਮਠਿਆਈ ਤੋਸ਼ੇ ਵਜੋਂ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਪਸੰਦ ਕੀਤੀ ਜਾਂਦੀ ਸੀ। ਫ਼ਾਜ਼ਿਲਕਾ, ਜਲਾਲਾਬਾਦ ਅੰਦਰ ਇਨ੍ਹਾਂ ਦੀਆਂ ਦੁਕਾਨਾਂ ਤੋਂ ਇਲਾਵਾ ਕਈ ਬਾਹਰਲੇ ਸੂਬਿਆਂ ਅੰਦਰ ਵੀ ਇਨ੍ਹਾਂ ਦੇ ਕਾਊਂਟਰ ਮੌਜੂਦ ਸਨ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਸ਼ਹਿਰ ਪਾਕਪਟਨ ਅੰਦਰ ਇਨ੍ਹਾਂ ਦੇ ਇਕ ਵਡੇਰੇ ਮੁਨਸ਼ੀ ਰਾਮ ਵਲੋਂ ਤੋਸ਼ਾ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਤੋਸ਼ੇ ਦੇ ਕਾਰੋਬਾਰ ਵਜੋਂ ਇਨ੍ਹਾਂ ਦੀ ਮਸ਼ਹੂਰੀ ਹੋਈ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਸ ਪਰਿਵਾਰ ਨੇ ਫ਼ਾਜ਼ਿਲਕਾ ਆ ਕੇ ਆਪਣਾ ਤੋਸ਼ੇ ਬਣਾਉਣ ਦਾ ਕਾਰੋਬਾਰ ਜਾਰੀ ਰੱਖਿਆ। ਫ਼ਾਜ਼ਿਲਕਾ ਅੰਦਰ ਇਸ ਸਮੇਂ ਇਨ੍ਹਾਂ ਦਾ 3 ਦੁਕਾਨਾਂ ਅੰਦਰ ਮਠਿਆਈ ਦਾ ਕਾਰੋਬਾਰ ਚੱਲਦਾ ਹੈ। ਪਤਾ ਚੱਲਿਆ ਕਿ ਇਨ੍ਹਾਂ ਦੀਆਂ ਰਿਹਾਇਸ਼ਾਂ ਦੇ ਜ਼ਿੰਦਰੇ ਲੱਗੇ ਹੋਏ ਸਨ ਅਤੇ ਨਾ ਹੀ ਛਾਪੇਮਾਰੀ ਦੌਰਾਨ ਦੁਕਾਨਾਂ ਦਾ ਮਾਲਕ ਨਜ਼ਰ ਆਇਆ। ਮੁਲਾਜ਼ਮ ਹੀ ਕੰਮ ਕਰਦੇ ਦੇਖੇ ਗਏ। ਸ਼ਾਮ ਨੂੰ ਆਮਦਨ ਕਰ ਦੇ ਅਧਿਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਦਿਆਂ ਕੁਝ ਦਸਤਾਵੇਜ਼ ਅਤੇ ਜ਼ਰੂਰੀ ਕਾਗ਼ਜ਼ਾਤ ਲੈ ਕੇ ਇਥੋਂ ਚਲੇ ਗਏ। ਇਲਾਕੇ ਅੰਦਰ ਇਸ ਛਾਪੇਮਾਰੀ ਦੀ ਚਰਚਾ ਸਾਰੇ ਪਾਸੇ ਚੱਲ ਰਹੀ ਹੈ। ਫ਼ਾਜ਼ਿਲਕਾ ਦੇ ਸਰਾਫ਼ਾਂ ਬਾਜ਼ਾਰ ਅੰਦਰ ਪਾਕਪਟਨੀਆਂ ਦੀਆਂ ਦੁਕਾਨਾਂ ਅੰਦਰ ਦੇਰ ਸ਼ਾਮ ਤੱਕ ਆਮਦਨ ਕਰ ਵਿਭਾਗ ਅਧਿਕਾਰੀਆਂ ਵਲੋਂ ਛਾਪੇਮਾਰੀ ਦਾ ਕੰਮ ਜਾਰੀ ਸੀ।