19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਨ.ਪੀ.ਕੇ. ਖਾਦ ਦੀ ਕੀਮਤ ’ਚ 1100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ, 2250 ਦਾ ਕੀਤਾ ਗੱਟਾ

ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਖਾਦ ਕੰਪਨੀਆਂ ਨੇ ਦੇਸ਼ ਦੇ ਕਿਸਾਨਾਂ ’ਤੇ ਨਵਾਂ ਆਰਥਿਕ ਬੋਝ ਪਾਉਂਦੇ ਐਨ. ਪੀ.

ਐਨ.ਪੀ.ਕੇ. ਖਾਦ ਦੇ ਵਧੇ ਹੋਏ ਭਾਅ ਵਾਲੇ ਗੱਟੇ ਦੀ ਤਸਵੀਰ। 19-08-2026
ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਖਾਦ ਕੰਪਨੀਆਂ ਨੇ ਦੇਸ਼ ਦੇ ਕਿਸਾਨਾਂ ’ਤੇ ਨਵਾਂ ਆਰਥਿਕ ਬੋਝ ਪਾਉਂਦੇ ਐਨ.ਪੀ.ਕੇ. (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼) ਖਾਦ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਕਰ ਦਿੱਤਾ ਗਿਆ ਹੈ। ਦੇਸ਼ ਵਿਚ ਵਿਆਪਕ ਤੌਰ ’ਤੇ ਵਰਤੀ ਜਾਂਦੀ ਐਨ.ਪੀ.ਕੇ. ਗਰੇਡ 12:32:16 ਦੀ ਕੀਮਤ ਵਿਚ 1100 ਰੁਪਏ ਪ੍ਰਤੀ ਕੁਇੰਟਲ ਵਧਾਈ ਗਈ ਹੈ, ਜਿਸ ਅਨੁਸਾਰ 50 ਕਿੱਲੋ ਦੇ ਗੱਟੇ ਵਿਚ 550 ਰੁਪਏ ਦਾ ਵਾਧਾ ਕੀਤਾ ਗਿਆ ਹੈ।ਦੇਸ਼ ਭਰ ਵਿਚ ਸਾਲਾਨਾ ਕਰੀਬ 106 ਲੱਖ ਟਨ ਐਨ.ਪੀ.ਕੇ. ਖਾਦ ਦੀ ਖਪਤ ਹੋਣ ਦਾ ਅੰਕੜਾ ਹੈ, ਜਿਸ ਕਾਰਨ ਐਨ.ਪੀ.ਕੇ. ਦੀ ਕੀਮਤ ਵਿਚ ਹੋਣ ਵਾਲੇ ਵਾਧੇ ਦਾ ਪ੍ਰਭਾਵ ਦੇਸ਼ ਦੇ ਲੱਖਾਂ ਕਿਸਾਨਾਂ ਦੀ ਖੇਤੀ ਲਾਗਤ ’ਤੇ ਪੈਣਾ ਸੁਭਾਵਿਕ ਹੈ। ਡੀ.ਏ.ਪੀ. ਦੇ ਮੁਕਾਬਲੇ ਹੁਣ ਕਿਸਾਨ ਹੁਣ ਐਨ.ਪੀ.ਕੇ. ਖਾਦ ਦੀ ਵਰਤੋਂ ਵੱਡੇ ਪੱਧਰ ’ਤੇ ਕਰਨ ਲੱਗੇ ਹਨ ਤੇ ਪੰਜਾਬ ਵਿਚ ਵੀ ਐਨ.ਪੀ.ਕੇ. ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਜਦੋਂ ਨਵੰਬਰ 2024 ਦੌਰਾਨ ਡੀ.ਏ.ਪੀ. ਦੀ ਕਿੱਲਤ ਖੜੀ ਹੋਈ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਕਣਕ ਦੀ ਬਿਜਾਈ ਲਈ ਐਨ.ਪੀ.ਕੇ. ਗਰੇਡ 12:32:16 ਦੀ ਵਰਤੋਂ ਵੱਡੀ ਮਾਤਰਾ ਵਿਚ ਕੀਤੀ ਸੀ ਤੇ ਉਸ ਸਮੇਂ ਤੋਂ ਪੰਜਾਬ ਦੇ ਕਿਸਾਨ ਐਨ.ਪੀ.ਕੇ. ਨੂੰ ਤਰਜੀਹ ਦੇ ਰਹੇ ਹਨ।ਭਾਰਤ ਐਨ.ਪੀ.ਕੇ. ਦੇ ਨਾਂਅ ਨਾਲ ਜਾਣੀ ਜਾਂਦੀ ਇਸ ਖਾਦ ਦੀ ਬੋਰੀ (50 ਕਿੱਲੋ ਗੱਟਾ) ਉੱਪਰ ਦਰਸਾਏ ਅਨੁਸਾਰ ਇਕ ਬੋਰੀ ਨੂੰ ਤਿਆਰ ਕਰਨ ਦੀ ਕੁਲ ਲਾਗਤ 3397 ਰੁਪਏ ਦੱਸੀ ਗਈ ਹੈ, ਜਿਸ ਨੂੰ ਕਿਸਾਨਾਂ ਨੂੰ ਪੂਰੇ ਭਾਅ ’ਤੇ ਵੇਚਣ ਦੀ ਬਜਾਏ ਭਾਰਤ ਸਰਕਾਰ ਦੀ ‘ਪ੍ਰਧਾਨ ਮੰਤਰੀ ਭਾਰਤੀਆ ਜਨ ਖਾਦ ਯੋਜਨਾ’ ਤਹਿਤ ਕਿਸਾਨਾਂ ਨੂੰ 1147 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਉਸ ਬਾਅਦ ਉੱਕਤ ਵਧੇ ਹੋਏ ਭਾਅ ਅਨੁਸਾਰ ਕਿਸਾਨਾਂ ਨੂੰ ਇਕ ਬੋਰੀ ਹੁਣ 2250 ਰੁਪਏ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਕਿਸਾਨਾਂ ਨੇ ਐਨ.ਪੀ.ਕੇ. ਦੇ ਭਾਅ ’ਚ ਵਾਧਾ ਹੋਣ ਬਾਅਦ ਹੁਣ ਸਬਸਿਡੀ ਵਧਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਆਪਣੇ ਹੀ ਕਰਜ਼ੇ ਲਈ ਪੰਜਾਬ 192 ਕਰੋੜ ਦਾ ਕਮਿਸ਼ਨ ਕਿਉਂ ਦੇਵੇ-ਬਾਜਵਾ ਅਗਲੀ ਖ਼ਬਰ ਸ਼ਹੀਦ ਖਾਲੜਾ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਦੀ ਕਾਰਵਾਈ ਆਰੰਭ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।