25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਤਨੀ ਨੇ ਪਤੀ ਨੂੰ ਚਾਹ ’ਚ ਜ਼ਹਿਰ ਦੇ ਕੇ ਮਾਰਿਆ

ਫਗਵਾੜਾ, 24 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਰਾਣੀਪੁਰ ਕਲੇਰਾ ਵਿਖੇ ਇੱਕ ਅ Ï ਰਤ ਵੱਲੋਂ ਆਪਣੇ ਹੀ ਪਤੀ ਨੂੰ ਚਾਹ ’ਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇਣ ਕਾਰਨ ਉਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਹਿਚਾਣ ਪਿੰਦਰ ਪਾਲ ਪੁੱਤਰ ਧੰਨਾ ਰਾਮ ਵਜੋਂ ਹੋਈ ਹੈ।

ਪਿੰਦਰ ਪਾਲ ਦੀ ਪੁਰਾਣੀ ਤਸਵੀਰ| 25-08-2026
ਫਗਵਾੜਾ, 24 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਰਾਣੀਪੁਰ ਕਲੇਰਾ ਵਿਖੇ ਇੱਕ ਅ Ï ਰਤ ਵੱਲੋਂ ਆਪਣੇ ਹੀ ਪਤੀ ਨੂੰ ਚਾਹ ’ਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇਣ ਕਾਰਨ ਉਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਹਿਚਾਣ ਪਿੰਦਰ ਪਾਲ ਪੁੱਤਰ ਧੰਨਾ ਰਾਮ ਵਜੋਂ ਹੋਈ ਹੈ। ਇਸ ਮਾਮਲੇ ‘ਚ ਪੁਲਿਸ ਨੇ ਮਿ੍ਤਕ ਦੀ ਪਤਨੀ ਮਮਤਾ ਰਾਣੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਰਾਮ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਦੇ ਭਰਾ ਹਰਬੰਸ ਲਾਲ ਦੇ ਬਿਆਨਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਦਰ ਪਾਲ ਪਿਛਲੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸੀ ਤੇ ਉਸ ਦੇ ਆਪਣੀ ਪਤਨੀ ਨਾਲ ਸਬੰਧ ਵੀ ਠੀਕ ਨਹੀਂ ਸਨ। ਮਿ੍ਤਕ ਦੇ ਭਾਣਜੇ ਰਿੰਕੂ ਨੇ ਦੋਸ਼ ਲਗਾਇਆ ਕਿ ਉਸ ਦੀ ਮਾਮੀ ਦੇ ਕਿਸੇ ਵਿਅਕਤੀ ਨਾਲ ਕਥਿਤ ਤੌਰ ‘ਤੇ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਪਤੀ-ਪਤਨੀ ਵਿਚਕਾਰ ਅਕਸਰ ਅਣਬਣ ਰਹਿੰਦੀ ਸੀ। ਉਸ ਨੇ ਦੱਸਿਆ ਕਿ ਮਮਤਾ ਰਾਣੀ ਨੇ ਪਿੰਦਰ ਪਾਲ ਨੂੰ ਚਾਹ ‘ਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇ ਦਿੱਤਾ, ਪਿੰਦਰ ਪਾਲ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ।
ਪਿਛਲੀ ਖ਼ਬਰ ਮਾਨਸਾ ਜੇਲ੍ਹ ਦੇ 69 ਫ਼ੀਸਦੀ ਕੈਦੀ ਨਸ਼ੇ ਦੀ ਗ੍ਰਿਫ਼ਤ ’ਚ, 530 ਬੰਦੀ ਓਪੀਓਇਡ ਇਲਾਜ ਅਧੀਨ ਅਗਲੀ ਖ਼ਬਰ ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਸਹਿਣਯੋਗ ਨਹੀਂ-ਬਾਬਾ ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।