01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਐਲ.ਆਈ.ਸੀ. ਨੇ ਪੂਰੇ ਕੀਤੇ ਭਰੋਸੇ ਦੇ 70 ਸਾਲ

ਨਵੀਂ ਦਿੱਲੀ, 31 ਅਗਸਤ (ਅ. ਬ.)

ਅਜੀਤ ਡੈਸਕ 01-09-2026
ਨਵੀਂ ਦਿੱਲੀ, 31 ਅਗਸਤ (ਅ.ਬ.)- ਭਾਰਤ ਦੀ ਪ੍ਰਮੁੱਖ ਜੀਵਨ ਬੀਮਾ ਕੰਪਨੀ ਤੇ ਰਾਸ਼ਟਰੀ ਮਹੱਤਤਾ ਵਾਲੀ ਵਿੱਤੀ ਸੰਸਥਾ ਲਾਈਫ ਇਨਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐਲ.ਆਈ.ਸੀ.) 1 ਸਤੰਬਰ 2026 ਨੂੰ ਆਪਣੀ ਸਥਾਪਨਾ ਦੇ 70 ਸਾਲ ਪੂਰੇ ਕਰਨ ਜਾ ਰਹੀ ਹੈ । ਐਲ.ਆਈ.ਸੀ. ਦੀ ਸਥਾਪਨਾ 1 ਸਤੰਬਰ 1956 ਨੂੰ ਦੇਸ਼ ਭਰ ਵਿਚ ਜੀਵਨ ਬੀਮੇ ਦਾ ਵਿਆਪਕ ਪ੍ਰਸਾਰ ਕਰਨ ਅਤੇ ਵਾਜਬ ਲਾਗਤ ’ਤੇ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ । ਸੱਤ ਦਹਾਕਿਆਂ ਦੇ ਇਸ ਸਫ਼ਰ ਦੌਰਾਨ ਸੰਸਥਾ ਨੇ ਲੋਕਾਂ ਦਾ ਭਰੋਸਾ ਜਿੱਤਣ ਦੇ ਨਾਲ-ਨਾਲ ਭਾਰਤੀ ਜੀਵਨ ਬੀਮਾ ਖੇਤਰ ਵਿੱਚ ਆਪਣੀ ਮਜ਼ਬੂਤ ਸਥਿਤੀ ਕਾਇਮ ਰੱਖੀ ਹੈ । ਵਿੱਤੀ ਸਾਲ 2025-26 ਦੌਰਾਨ ਐਲ.ਆਈ.ਸੀ. ਨੇ ਪਾਲਿਸੀਆਂ ਦੇ ਮਾਮਲੇ ਵਿਚ 65.16 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਅਤੇ ਪਹਿਲੇ ਸਾਲ ਦੇ ਪ੍ਰੀਮੀਅਮ ਆਮਦਨ ਦੇ ਮਾਮਲੇ ਵਿਚ 56.66 ਫ਼ੀਸਦੀ ਹਿੱਸੇਦਾਰੀ ਦਰਜ ਕੀਤੀ । ਇਸ ਦੌਰਾਨ ਕੰਪਨੀ ਦੀ ਕੁੱਲ ਪ੍ਰਬੰਧਨ ਅਧੀਨ ਸੰਪਤੀ 5.08 ਫ਼ੀਸਦੀ ਵਧ ਕੇ 57.29 ਲੱਖ ਕਰੋੜ ਰੁਪਏ ਹੋ ਗਈ । ਬੀਮਾ ਖੇਤਰ ਵਿਚ ਨਿੱਜੀ ਕੰਪਨੀਆਂ ਦੀ ਭਾਗੀਦਾਰੀ ਲਈ ਖੇਤਰ ਖੋਲ੍ਹੇ ਜਾਣ ਦੇ ਬਾਵਜੂਦ ਐਲ.ਆਈ.ਸੀ. ਨੇ ਭਾਰਤ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਵਜੋਂ ਆਪਣਾ ਦਰਜਾ ਕਾਇਮ ਰੱਖਿਆ ਹੈ। ਐਲ.ਆਈ.ਸੀ. ਵਲੋਂ ਲੋਕਾਂ ਅਤੇ ਪਰਿਵਾਰਾਂ ਦੀਆਂ ਵੱਖ-ਵੱਖ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਜੀਵਨ ਬੀਮਾ, ਪੈਨਸ਼ਨ ਅਤੇ ਮਾਰਕੀਟ-ਲਿੰਕਡ ਉਤਪਾਦਾਂ ਦੀ ਵਿਸ਼ਾਲ ਰੇਂਜ ਮੁਹੱਈਆ ਕਰਵਾਈ ਜਾਂਦੀ ਹੈ। ਐਲ.ਆਈ.ਸੀ. ਦੇ ਸਫ਼ਰ ਵਿਚ ਮਈ 2022 ਦਾ ਸਾਲ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਰਿਹਾ, ਜਦੋਂ ਕੰਪਨੀ ਦਾ ਆਈ.ਪੀ.ਓ. ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਐਲ.ਆਈ.ਸੀ. ਦੇ ਸ਼ੇਅਰ ਐਨ.ਐਸ.ਈ. ਅਤੇ ਬੀ.ਐਸ.ਈ. ’ਤੇ ਲਿਸਟ ਹੋਏ। ਲਿਸਟਿੰਗ ਤੋਂ ਬਾਅਦ ਕੰਪਨੀ ਨੇ ਕਾਰਪੋਰੇਟ ਗਵਰਨੈਂਸ, ਪਾਰਦਰਸ਼ਤਾ, ਡਿਜੀਟਲ ਬਦਲਾਅ ਅਤੇ ਗਾਹਕ ਸੇਵਾ ’ਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ ਹੈ। ਇਸ ਦੇ ਨਾਲ ਹੀ ਭਾਰਤੀ ਜੀਵਨ ਬੀਮਾ ਉਦਯੋਗ ਵਿਚ ਆਪਣੀ ਲੀਡਰਸ਼ਿਪ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖੇ ਹਨ। ਐਲ.ਆਈ.ਸੀ. ਦੀ ਗੋਲਡਨ ਜੁਬਲੀ ਫਾਊਂਡੇਸ਼ਨ ਦੀ ਸਥਾਪਨਾ ਸਾਲ 2006 ਵਿਚ ਕੰਪਨੀ ਦੀਆਂ ਕਮਿਊਨਿਟੀ ਸਰਵਿਸ ਪਹਿਲਕਦਮੀਆਂ ਦੇ ਹਿੱਸੇ ਵਜੋਂ ਕੀਤੀ ਗਈ ਸੀ। ਹੁਣ ਤੱਕ ਫਾਊਂਡੇਸ਼ਨ ਵਲੋਂ ਦੇਸ਼ ਭਰ ਵਿਚ 1,045 ਪ੍ਰੋਜੈਕਟਾਂ ਲਈ 303 ਕਰੋੜ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ 41,776 ਸਕਾਲਰਸ਼ਿਪਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ’ਤੇ ਕੁੱਲ 105.27 ਕਰੋੜ ਰੁਪਏ ਖਰਚ ਕੀਤੇ ਗਏ ਹਨ । 70 ਸਾਲਾਂ ਦੇ ਇਸ ਸਫ਼ਰ ਵਿਚ ਐਲ.ਆਈ.ਸੀ. ਨੇ ਬੀਮਾ ਸੇਵਾਵਾਂ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ, ਵਿੱਤੀ ਸੁਰੱਖਿਆ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਅੱਗੇ ਵਧਾਇਆ ਹੈ।
ਪਿਛਲੀ ਖ਼ਬਰ ਧਾਮ ਤਲਵੰਡੀ ਖੁਰਦ (ਛਤਰੀ ਸਾਹਿਬ) ਵਿਖੇ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ 5 ਨੂੰ ਅਗਲੀ ਖ਼ਬਰ ਸੈਂਕੜੇ ਕਿਸਾਨਾਂ ਦਾ ਜਥਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਦੀ ਅਗਵਾਈ ਹੇਠ ਚੰਡੀਗੜ੍ਹ ਵੱਲ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।