04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੋਨਾਲੀਕਾ ਨੇ ਅਗਸਤ ਵਿਚ ਹੁਣ ਤੱਕ ਦੀ ਸਭ ਤੋਂ ਵੱਧ 12,581 ਟਰੈਕਟਰਾਂ ਦੀ ਵਿਕਰੀ ਦਰਜ ਕੀਤੀ

ਚੰਡੀਗੜ੍ਹ, 3 ਸਤੰਬਰ (ਅ. ਬ.)

ਅਜੀਤ ਡੈਸਕ 04-09-2026
ਚੰਡੀਗੜ੍ਹ, 3 ਸਤੰਬਰ (ਅ.ਬ.)- ਸੋਨਾਲੀਕਾ ਟਰੈਕਟਰਜ਼ ਨੇ ਅਗਸਤ ਮਹੀਨੇ ਵਿਚ ਹੁਣ ਤੱਕ ਦੀ ਸਭ ਤੋਂ ਵੱਧ 12,581 ਟਰੈਕਟਰਾਂ ਦੀ ਵਿਕਰੀ ਦਰਜ ਕਰਦਿਆਂ ਵਿੱਤੀ ਸਾਲ 2026-27 ਵਿਚ ਆਪਣੀ ਮਜ਼ਬੂਤ ਰਫ਼ਤਾਰ ਜਾਰੀ ਰੱਖੀ ਹੈ । ਕੰਪਨੀ ਦੀ ਇਹ ਪ੍ਰਾਪਤੀ ਟਰੈਕਟਰ ਉਦਯੋਗ ਦੀ ਵਿਕਾਸ ਦਰ ਨਾਲੋਂ 1.9 ਗੁਣਾ ਵੱਧ ਵਾਧੇ ਨਾਲ ਸੰਭਵ ਹੋਈ ਹੈ । ਇਸ ਨਾਲ ਭਾਰਤ ਦੇ ਟਰੈਕਟਰ ਬਾਜ਼ਾਰ ਵਿਚ ਸੋਨਾਲੀਕਾ ਦੀ ਮਜ਼ਬੂਤ ਸਥਿਤੀ ਵੀ ਹੋਰ ਪੱਕੀ ਹੋਈ ਹੈ । ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਕਿਸਾਨਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਆਪਣੀ ਤਿਆਰੀ ਹੋਰ ਮਜ਼ਬੂਤ ਕਰ ਲਈ ਹੈ । ਇਸ ਪ੍ਰਦਰਸ਼ਨ ਬਾਰੇ ਰਮਨ ਮਿੱਤਲ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਨੇ ਕਿਹਾ ਕਿ ਸੋਨਾਲੀਕਾ ਨੇ ਅਗਸਤ ਵਿਚ 18,067 ਟਰੈਕਟਰਾਂ ਦੇ ਉਤਪਾਦਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਹੀਨਾਵਾਰ ਰਿਕਾਰਡ ਵੀ ਬਣਾਇਆ ਹੈ । ਉਨ੍ਹਾਂ ਕਿਹਾ ਕਿ ਇਹ ਰਿਕਾਰਡ ਕੰਪਨੀ ਦੀ ਪੂਰੀ ਵੈਲਿਊ ਚੇਨ ਵਿਚ ਮੌਜੂਦ ਮਜ਼ਬੂਤ ਤਾਲਮੇਲ ਅਤੇ ਟੀਮ ਦੀ ਸਾਂਝੀ ਮਿਹਨਤ ਨੂੰ ਦਰਸਾਉਂਦਾ ਹੈ।
ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਜੰਮੂ ਹਸਪਤਾਲ ਨੇ ਪੂਰੀਆਂ ਕੀਤੀਆਂ 100 ਤੋਂ ਵੱਧ ਰੋਬੋਟਿਕ ਸਰਜਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।