07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦੋਹਤੇ ਵਲੋਂ 2-3 ਮਰਲੇ ਜਗ੍ਹਾ ਕਰਕੇ ਨਾਨੀ ਦਾ ਕਤਲ

ਜਗਰਾਉਂ, 6 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਦੋ ਦਿਨ ਪਹਿਲਾਂ ਹੋਈ ਔਰਤ ਦੀ ਮੌਤ ਦੀਆਂ ਪਰਤਾਂ ਸੀ. ਸੀ.

ਦੋਸ਼ੀ ਨੂੰ ਜਗਰਾਉਂ ਅਦਾਲਤ ’ਚ ਪੇਸ਼ ਕਰਨ ਸਮੇਂ। ਤਸਵੀਰ : ਭੁਪਿੰਦਰ ਸਿੰਘ ਮੁਰਲੀ 07-09-2026
ਜਗਰਾਉਂ, 6 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਦੋ ਦਿਨ ਪਹਿਲਾਂ ਹੋਈ ਔਰਤ ਦੀ ਮੌਤ ਦੀਆਂ ਪਰਤਾਂ ਸੀ.ਸੀ.ਟੀ.ਵੀ. ਕੈਮਰੇ ਨੇ ਖੋਲ ਦਿੱਤੀਆਂ, ਜਿਸ ਨਾਲ ਇਹ ਪਤਾ ਲੱਗਿਆ ਕਿ ਦੋਹਤੇ ਨੇ ਨਾਨੀ ਨੂੰ ਕੁੱਟ ਕੇ ਮਾਰਿਆ ਹੈ । ਪੁਲਿਸ ਅਨੁਸਾਰ ਜਗਰਾਉਂ ਨੇੜੇੇ ਪਿੰਡ ਅਮਰਗੜ੍ਹ ਕਲੇਰਾਂ ਵਿਖੇ ਮਨਜੀਤ ਕੌਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਈ ਸੀ, ਉਸ ਦੀ ਲੜਕੀ ਪਰਮਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਹੋਈ ਸੀ, ਜਦ ਬਾਅਦ ਵਿਚ ਪਰਿਵਾਰ ਨੇ ਗੁਆਂਢ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਇਹ ਸਪੱਸ਼ਟ ਹੋਇਆ ਕਿ ਦੋਹਤੇ ਗੁਰਕੀਰਤ ਸਿੰਘ ਨੇ ਆਪਣੀ ਨਾਨੀ ਨੂੰ ਕੁੱਟ ਕੁੱਟ ਕੇ ਮਾਰਿਆ ਹੈ । ਪੁਲਿਸ ਅਨੁਸਰ ਲੜਕੀ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਹੈ ਅਤੇ ਨਾਨੀ ਨੇ ਆਪਣੇ ਦੋਹਤੇ ਗੁਰਕੀਰਤ ਸਿੰਘ ਦਾ ਪਾਲਣ-ਪੋਸ਼ਣ ਤੇ ਵਿਆਹ ਵੀ ਕੀਤਾ ਸੀ । ਗੁਰਕੀਰਤ ਸਿੰਘ ਦੇ ਦੋ ਬੱਚੇ ਵੀ ਹਨ । ਗੁਰਕੀਰਤ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੀ ਨਾਨੀ ’ਤੇ 2-3 ਮਰਲੇ ਨੂੰ ਆਪਣੇ ਨਾਂਅ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ, ਇਸ ਕਰਕੇ ਹੀ ਉਸ ਨੇ ਆਪਣੀ ਨਾਨੀ ਦੀ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਤੇ ਜਗਰਾਉਂ ਅਦਾਲਤ ’ਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਪਿਛਲੀ ਖ਼ਬਰ ਪੰਜਾਬ ’ ਚ ਸਵਾਈਨ ਫਲੂ ਦੇ ਮਾਮਲਿਆਂ ’ ਚ ਤੇਜ਼ੀ , 220 ਮਾਮਲੇ ਆਏ ਸਾਹਮਣੇ ਜਲੰਧਰ ’ਚ 85 ਸਾਲਾ ਮਰੀਜ਼ ਦੀ ਮੌਤ ਬਣੀ ਪਹਿ... ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ 4 ਹਲਕਾ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।