29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਮ ਨਾਗਰਿਕਾਂ ਲਈ ਹੁਣ ਸਵੇਰੇ 6:30 ਵਜੇ ਖੁੱਲ੍ਹੇਗਾ ਜਲ੍ਹਿਆਂਵਾਲਾ ਬਾਗ

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਮੌਸਮ ’ਚ ਹਲਕਾ ਜਿਹਾ ਬਦਲਾਅ ਹੁੰਦਿਆਂ ਹੀ ਆਦੇਸ਼ ਜਾਰੀ ਕਰਕੇ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲ੍ਹਿਆਂਵਾਲਾ ਬਾਗ ਦੇ ਖੁੱਲ੍ਹਣ ਅਤੇ ਬੰਦ ਹੋਣ ਵਾਲੇ ਸਮੇਂ ’ਚ ਤਬਦੀਲੀ ਕਰ ਦਿੱਤੀ ਗਈ ਹੈ। ਸਮਾਰਕ ਦੀ ਸੁਰੱਖਿਆ ਲਈ ਤਾਇਨਾਤ ਏ.

ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਮੌਸਮ ’ਚ ਹਲਕਾ ਜਿਹਾ ਬਦਲਾਅ ਹੁੰਦਿਆਂ ਹੀ ਆਦੇਸ਼ ਜਾਰੀ ਕਰਕੇ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲ੍ਹਿਆਂਵਾਲਾ ਬਾਗ ਦੇ ਖੁੱਲ੍ਹਣ ਅਤੇ ਬੰਦ ਹੋਣ ਵਾਲੇ ਸਮੇਂ ’ਚ ਤਬਦੀਲੀ ਕਰ ਦਿੱਤੀ ਗਈ ਹੈ। ਸਮਾਰਕ ਦੀ ਸੁਰੱਖਿਆ ਲਈ ਤਾਇਨਾਤ ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਹੁਣ ਆਮ ਨਾਗਰਿਕਾਂ ਲਈ ਜਲ੍ਹਿਆਂਵਾਲਾ ਬਾਗ ਸਵੇਰੇ 6:30 ਵਜੇ ਖੋਲ੍ਹਿਆ ਜਾਵੇਗਾ ਅਤੇ ਸ਼ਾਮ ਨੂੰ ਸਮਾਰਕ 6:30 ਵਜੇ ਬੰਦ ਕਰ ਦਿੱਤਾ ਜਾਵੇਗਾ । ਉਨ੍ਹਾਂ ਨੇ ਦੱਸਿਆ ਕਿ ਬਾਗ ਵਿਖੇ ਸੈਂਟਰਲ ਸਮਾਰਕ ’ਤੇ ਪੰਜਾਬੀ ’ਚ ਵਿਖਾਏ ਜਾਣ ਵਾਲੇ ਆਵਾਜ਼ ਤੇ ਰੌਸ਼ਨੀ ਸ਼ੋਅ ਦਾ ਸਮਾਂ ਸ਼ਾਮ 6:30 ਵਜੇ ਤੋਂ ਰਾਤ 7 ਵਜੇ ਤਕ ਅਤੇ ਹਿੰਦੀ ਸ਼ੋਅ ਦਾ ਸਮਾਂ 7:15 ਤੋਂ 7:45 ਵਜੇ ਤਕ ਕੀਤਾ ਗਿਆ ਹੈ।
ਪਿਛਲੀ ਖ਼ਬਰ ਈ. ਟੀ. ਪੀ. ਬੀ. ਵਲੋਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਗ੍ਰੰਥੀ ਮਨਜੀਤ ਸਿੰਘ ਨੂੰ ਨੋਟਿਸ ਜਾਰੀ ਜਾਅਲਸਾਜ਼ੀ ਦੇ ਲਗਾਏ... ਅਗਲੀ ਖ਼ਬਰ ਪੰਥਕ ਤਾਲਮੇਲ ਸੰਗਠਨ ਨਾਲ ਸੰਬੰਧਿਤ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।