15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਰਹੱਦੀ ਪਿੰਡਾਂ ’ਚ ਡਰੋਨਾਂ ਰਾਹੀਂ ਤਸਕਰੀ ਕਾਰਨ ਸਹਿਮ ਦਾ ਮਾਹੌਲ ਸੁਰਿੰਦਰ ਕੋਛੜ

ਅੰਮ੍ਰਿਤਸਰ, 14 ਅਕਤੂਬਰ-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਾਕਿਸਤਾਨੀ ਪਿੰਡਾਂ ’ਚ ਡਰੋਨਾਂ ਰਾਹੀਂ ਕਥਿਤ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ । ਲਾਹੌਰ, ਕਸੂਰ ਤੇ ਨਾਰੋਵਾਲ ਜ਼ਿਲ੍ਹਿਆਂ ਦੇ ਸਰਹੱਦੀ ਵਸਨੀਕਾਂ ਅਨੁਸਾਰ ਸ਼ਾਮ ਢੱਲਦਿਆਂ ਹੀ ਤਸਕਰ ਖੇਤਾਂ ’ਚ ਡਰੋਨ ਉਡਾਉਣ ਅਤੇ ਉਤਾਰਨ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਕਿਸਾਨਾਂ ਲਈ ਰਾਤ ਵੇਲੇ ਖੇਤਾਂ ’ਚ ਜਾਣਾ ਵੀ ਖ਼ਤਰਨਾਕ ਹੋ ਗਿਆ ਹੈ ।

ਲਾਹੌਰ, ਕਸੂਰ ਤੇ ਨਾਰੋਵਾਲ ਦੇ ਲੋਕਾਂ ਵਲੋਂ ਗਸ਼ਤ ਵਧਾਉਣ ਦੀ ਮੰਗ 15-10-2026
ਅੰਮ੍ਰਿਤਸਰ, 14 ਅਕਤੂਬਰ-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਾਕਿਸਤਾਨੀ ਪਿੰਡਾਂ ’ਚ ਡਰੋਨਾਂ ਰਾਹੀਂ ਕਥਿਤ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ । ਲਾਹੌਰ, ਕਸੂਰ ਤੇ ਨਾਰੋਵਾਲ ਜ਼ਿਲ੍ਹਿਆਂ ਦੇ ਸਰਹੱਦੀ ਵਸਨੀਕਾਂ ਅਨੁਸਾਰ ਸ਼ਾਮ ਢੱਲਦਿਆਂ ਹੀ ਤਸਕਰ ਖੇਤਾਂ ’ਚ ਡਰੋਨ ਉਡਾਉਣ ਅਤੇ ਉਤਾਰਨ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਕਿਸਾਨਾਂ ਲਈ ਰਾਤ ਵੇਲੇ ਖੇਤਾਂ ’ਚ ਜਾਣਾ ਵੀ ਖ਼ਤਰਨਾਕ ਹੋ ਗਿਆ ਹੈ । ਲਾਹੌਰ ਦੇ ਬਰਕੀ, ਮਨਿਹਾਲਾ, ਜਾਹਮਣ, ਤੇਜ਼ਗੜ੍ਹ, ਭਸੀਣ ਤੇ ਬਾਟਾਪੁਰ ਸਮੇਤ ਹੋਰ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਹਥਿਆਰਬੰਦ ਤਸਕਰਾਂ ਦੇ ਡਰ ਕਾਰਨ ਕੋਈ ਵੀ ਉਨ੍ਹਾਂ ਖ਼ਿਲਾਫ਼ ਬੋਲਣ ਦੀ ਹਿੰਮਤ ਨਹੀਂ ਕਰਦਾ । ਲੋਕਾਂ ਨੂੰ ਡਰ ਹੈ ਕਿ ਸਰਹੱਦ ’ਤੇ ਕਿਸੇ ਸੁਰੱਖਿਆ ਕਾਰਵਾਈ ਦੌਰਾਨ ਬੇਕਸੂਰ ਵਿਅਕਤੀ ਵੀ ਪ੍ਰਭਾਵਿਤ ਹੋ ਸਕਦੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਲਾਹੌਰ, ਕਸੂਰ ਤੇ ਨਾਰੋਵਾਲ-ਸ਼ਕਰਗੜ੍ਹ ਸੈਕਟਰ ’ਚ ਕਈ ਵਿਅਕਤੀਆਂ ਦੇ ਤਸਕਰੀ ਨੈੱਟਵਰਕਾਂ ਨਾਲ ਜੁੜੇ ਹੋਣ ਦੇ ਦੋਸ਼ ਹਨ । ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ । ਸਰਹੱਦੀ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਗਸ਼ਤ ਵਧਾਉਣ ਤੇ ਡਰੋਨ ਰਾਹੀਂ ਤਸਕਰੀ ਕਰਨ ਵਾਲੇ ਗਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 14ਏਐਸਆਰ29 ਸੰਕੇਤਿਕ ਤਸਵੀਰ।
ਪਿਛਲੀ ਖ਼ਬਰ ਰਾਜਾ ਵੜਿੰਗ ਨੇ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ 4,500 ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਲ ਪੱਧਰੀ ਮੁਕਾਬਲਿਆਂ ’ਚ ਲਿਆ ਹਿੱਸਾ-ਤਰੁਨਪ੍ਰੀਤ ਸਿੰਘ ਸੌਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।