25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਜਥੇਬੰਦਕ ਢਾਂਚੇ ’ਚ ਨਵੀਆਂ ਨਿਯੁਕਤੀਆਂ

ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ) : ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ’ਚ ਮੀਤ ਪ੍ਰਧਾਨ, ਜਨਰਲ ਸਕੱਤਰ, ਜਥੇਬੰਧਕ ਸਕੱਤਰ ਤੇ ਜਨਰਲ ਕੌਂਸਲ ’ਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ।

ਅਜੀਤ ਡੈਸਕ 25-10-2026
ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ) : ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ’ਚ ਮੀਤ ਪ੍ਰਧਾਨ, ਜਨਰਲ ਸਕੱਤਰ, ਜਥੇਬੰਧਕ ਸਕੱਤਰ ਤੇ ਜਨਰਲ ਕੌਂਸਲ ’ਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਮੀਤ ਪ੍ਰਧਾਨ ’ਚ ਧਰਮ ਸਿੰਘ ਧਾਰੋਕੀ, ਰਵਿੰਦਰ ਸਿੰਘ ਪੈਂਟਾ, ਸੁਰਜੀਤ ਸਿੰਘ ਦਭਾਲੀ, ਦਵਿੰਦਰ ਕੁਮਾਰ ਲਹਿਰਾ, ਜਨਰਲ ਸਕੱਤਰ ’ਚ ਅਬਦੁਲ ਗੁਫਾਰ ਮਲੇਰਕੋਟਲਾ, ਮਦਨ ਮੋਹਨ ਸਿੰਘ ਮੂਸਾ (ਸ਼ਾਮਚੁਰਾਸੀ), ਲਖਵਿੰਦਰ ਸਿੰਘ ਮੂਸਾ (ਮਾਨਸਾ), ਜਥੇਬੰਧਕ ਸਕੱਤਰ ’ਚ ਸੁਖਵਿੰਦਰ ਸਿੰਘ (ਗੋਦਾਇਆ), ਠੇਕੇਦਾਰ ਗੁਰਚਰਨ ਸਿੰਘ (ਬਲਾਚੌਰ), ਜਗਜੀਤ ਸਿੰਘ ਬੰਡਾਲਾ ਤੇ ਸੁਰਿੰਦਰ ਸਿੰਘ ਕਾਦੀਮਾਜਰਾ ਨੂੰ ਨਿਯੁਕਤ ਕੀਤਾ ਗਿਆ ਹੈ। ਵਡਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਨਰਲ ਕੌਂਸਲ ’ਚ ਵੀ ਕੁੱਝ ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ’ਚ ਅਮਰਜੀਤ ਸਿੰਘ ਕਹੇੜੂ, ਬਿੱਟੂ ਭਸੌੜ, ਤਿਰਲੋਕ ਸਿੰਘ ਬਿੱਲੂ (ਸੰਗਰੂਰ), ਐਡਵੋਕੇਟ ਅਮਰਜੀਤ ਸਿੰਘ (ਖਾਨਪੁਰ), ਨਸੀਬ ਸਿੰਘ ਗੜੋਲੀਆ, ਗੁਰਵਿੰਦਰ ਸਿੰਘ ਝਾਮਪੁਰ, ਅਜੀਤ ਸਿੰਘ ਮੱਕੜ, ਗੁਰਿੰਦਰਪਾਲ ਸਿੰਘ ਸੇਠੀ, ਜਥੇਦਾਰ ਤਰਲੋਕ ਸਿੰਘ ਤੇ ਦਲਬਾਰਾ ਸਿੰਘ ਸਰਹਿੰਦ ਆਦਿ ਨੂੰ ਨਿਯੁਕਤ ਕੀਤਾ ਗਿਆ ਹੈ । ਇਹ ਜਾਣਕਾਰੀ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਵਲੋਂ ਜਾਰੀ ਕੀਤੀ ਗਈ ।
ਪਿਛਲੀ ਖ਼ਬਰ ਸੀ.ਬੀ.ਆਈ. ਜਾਂਚ ਦੇ ਬਾਵਜੂਦ ਟਿੱਪਰਾਂ ਨੇ ਰਾਤ ਦੇ ਹਨੇਰੇ ਵਿਚ ਹਿਮਾਚਲ ਪ੍ਰਦੇਸ਼ ਵੱਲ ਕੀਤਾ ਰੁਖ਼ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 599 ਸਰਕਾਰੀ ਸਕੂਲਾਂ ’ਚ ਮੁੱਖ ਮੰਤਰੀ ਤੇ ਵਿਧਾਇਕਾਂ ਦੇ ਨਾਵਾਂ ਵਾਲੇ ਬੋਰਡ ਲਗਾਉਣ ਦੀ ਯੋਜਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।