24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗਲੋਬਲ ਅੱਤਵਾਦੀ ਐਲਾਨੇ ਸਰਵਰ ਦੀ ਮੌਤ ’ਤੇ ਪਾਕਿ ਹਿੰਦੂ ਆਗੂਆਂ ਵਲੋਂ ਦੁੱਖ ਪ੍ਰਗਟ

ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਅਮਰੀਕਾ ਵਲੋਂ 2016 ਵਿਚ ਅੱਤਵਾਦੀ ਐਲਾਨੇ ਗਏ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਮੁਹੰਮਦ ਸਰਵਰ ਉਰਫ਼ ਅਬੂ ਹਾਸ਼ਿਮ ਦੀ ਲਾਹੌਰ ਵਿੱਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ । ਦੱਸਿਆ ਜਾਂਦਾ ਹੈ ਕਿ ਮਰਕਜ਼ ਅਲ-ਕਾਦਸੀਆ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਉਸ ਦੀ ਜਾਨ ਗਈ ।

ਅਜੀਤ ਡੈਸਕ 25-10-2026
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਅਮਰੀਕਾ ਵਲੋਂ 2016 ਵਿਚ ਅੱਤਵਾਦੀ ਐਲਾਨੇ ਗਏ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਮੁਹੰਮਦ ਸਰਵਰ ਉਰਫ਼ ਅਬੂ ਹਾਸ਼ਿਮ ਦੀ ਲਾਹੌਰ ਵਿੱਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ । ਦੱਸਿਆ ਜਾਂਦਾ ਹੈ ਕਿ ਮਰਕਜ਼ ਅਲ-ਕਾਦਸੀਆ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਉਸ ਦੀ ਜਾਨ ਗਈ । ਉਸ ਦੀ ਮੌਤ ’ਤੇ ਪਾਕਿਸਤਾਨੀ ਫ਼ੌਜ, ਆਈ.ਐੱਸ.ਆਈ. ਦੇ ਅਧਿਕਾਰੀਆਂ, ਸਿਆਸਤਦਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੁੱਖ ਪ੍ਰਗਟਾਇਆ। ਪਾਕਿਸਤਾਨ ਹਿੰਦੂ ਮੰਦਿਰ ਮੈਨੇਜਮੈਂਟ ਦੇ ਪ੍ਰਧਾਨ ਅਮਰ ਨਾਥ ਰੰਧਾਵਾ ਸਮੇਤ ਹਿੰਦੂ ਆਗੂ ਵੀ ਉੱਥੇ ਪਹੁੰਚੇ ਅਤੇ ਸੈਫਉੱਲਾ ਕਸੂਰੀ ਤੇ ਸਰਵਰ ਦੇ ਪੁੱਤਰਾਂ ਨਾਲ ਦੁੱਖ ਪ੍ਰਗਟ ਕੀਤਾ । ਸਰਵਰ ਹਾਫ਼ਿਜ਼ ਸਈਦ ਦਾ ਕਰੀਬੀ ਅਤੇ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਦੀ ਪੰਜਾਬ ਇਕਾਈ ਦਾ ਪ੍ਰਧਾਨ ਸੀ।
ਪਿਛਲੀ ਖ਼ਬਰ ਸਰਬਜੀਤ ਸਿੰਘ ਮਸੂਤਾ ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਾਕਿ ਦੀ ਸਿੰਧ ਸਰਕਾਰ ਵਲੋਂ ਰਾਮ ਸਿੰਘ ਮਨੁੱਖੀ ਅਧਿਕਾਰ ਵਿਭਾਗ ਦੇ ਫੋਕਲ ਪਰਸਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।