ਪੰਜਾਬ ਦੇ ਕੈਮਿਸਟ ਅੱਜ ਤੋਂ ਨਾਰਕੋਟਿਕਸ ਤੇ ਸਾਈਕੋਟ੍ਰੋਪਿਕ ਦਵਾਈਆਂ ਨਹੀਂ ਵੇਚਣਗੇ
ਅਹਿਮਦਗੜ੍ਹ/ਸੰਗਰੂਰ, 24 ਅਕਤੂਬਰ (ਸੁਖਜੀਤ ਸਿੰਘ ਖੇੜਾ/ਧੀਰਜ ਪਸ਼ੌਰੀਆ)-ਪੰਜਾਬ ਵਿਚ ਨਸ਼ਿਆਂ ਦੀ ਰੋਕਥਾਮ ਲਈ ਚੱਲ ਰਹੀ ਮੁਹਿੰਮ ਦੇ ਮੱਦੇਨਜ਼ਰ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਕੈਮਿਸਟ 25 ਅਕਤੂਬਰ ਤੋਂ ਨਾਰਕੋਟਿਕਸ ਤੇ ਸਾਈਕੋਟ੍ਰੋਪਿਕ ਦਵਾਈਆਂ ਨਹੀਂ ਵੇਚਣਗੇ । ਐਸੋਸੀਏਸ਼ਨ ਵਲੋਂ ਸੂਬੇ ਦੇ ਹੋਲਸੇਲਰਾਂ ਅਤੇ ਰਿਟੇਲਰਾਂ ਨੂੰ ਇਨ੍ਹਾਂ ਦਵਾਈਆਂ ਦਾ ਸਟਾਕ ਵਾਪਸ ਲੈਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ ।
ਪ
ਪੀ.ਸੀ.ਏ. ਦੇ ਪ੍ਰਧਾਨ ਨਰੇਸ਼ ਦੁੱਗਲ ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਤੇ ਜਥੇਬੰਦਕ ਸਕੱਤਰ ਰਾਜੀਵ ਜੈਨ। ਤਸਵੀਰ: ਸੁਖਜੀਤ ਸਿੰਘ ਖੇੜਾ
25-10-2026
ਅਹਿਮਦਗੜ੍ਹ/ਸੰਗਰੂਰ, 24 ਅਕਤੂਬਰ (ਸੁਖਜੀਤ ਸਿੰਘ ਖੇੜਾ/ਧੀਰਜ ਪਸ਼ੌਰੀਆ)-ਪੰਜਾਬ ਵਿਚ ਨਸ਼ਿਆਂ ਦੀ ਰੋਕਥਾਮ ਲਈ ਚੱਲ ਰਹੀ ਮੁਹਿੰਮ ਦੇ ਮੱਦੇਨਜ਼ਰ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਕੈਮਿਸਟ 25 ਅਕਤੂਬਰ ਤੋਂ ਨਾਰਕੋਟਿਕਸ ਤੇ ਸਾਈਕੋਟ੍ਰੋਪਿਕ ਦਵਾਈਆਂ ਨਹੀਂ ਵੇਚਣਗੇ । ਐਸੋਸੀਏਸ਼ਨ ਵਲੋਂ ਸੂਬੇ ਦੇ ਹੋਲਸੇਲਰਾਂ ਅਤੇ ਰਿਟੇਲਰਾਂ ਨੂੰ ਇਨ੍ਹਾਂ ਦਵਾਈਆਂ ਦਾ ਸਟਾਕ ਵਾਪਸ ਲੈਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ । ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸੂਬੇ ਦੇ 27 ਹਜ਼ਾਰ ਹੋਲਸੇਲਰਾਂ ਤੇ ਰਿਟੇਲਰਾਂ ਨੂੰ ਕਿਹਾ ਹੈ ਕਿ ਉਹ ਨਾਰਕੋਟਿਕਸ ਤੇ ਸਾਈਕੋਟ੍ਰੋਪਿਕ ਦਵਾਈਆਂ ਦਾ ਸਟਾਕ ਕਲੀਅਰ ਕਰਨ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ । ਰਿਪੋਰਟ ਮੁਤਾਬਕ, ਸਟਾਕ ਵਾਪਸ ਲੈਣ ਤੇ ਵੰਡ ਪ੍ਰਣਾਲੀ ਨੂੰ ਲੈ ਕੇ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਪੀ.ਸੀ.ਏ. ਦੇ ਪ੍ਰਧਾਨ ਨਰੇਸ਼ ਦੁੱਗਲ ਨੇ ਕਿਹਾ ਕਿ ਨਸ਼ਿਆਂ ਦੀ ਗੈਰ-ਕਾਨੂੰਨੀ ਵਿਕਰੀ ਵਿਚ ਸ਼ਾਮਿਲ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਸਦੀ ਆੜ ਵਿਚ ਛੋਟੇ ਕੈਮਿਸਟਾਂ ਨੂੰ ਬੇਵਜ੍ਹਾ ਤੰਗ ਨਹੀਂ ਕੀਤਾ ਜਾਣਾ ਚਾਹੀਦਾ । ਉਨ੍ਹਾਂ ਅਨੁਸਾਰ, ਮਾਨਸਾ ਵਿਚ ਨਸ਼ਾ ਤਸਕਰੀ ਨਾਲ ਜੁੜੇ ਮਾਮਲਿਆਂ ਤੋਂ ਬਾਅਦ ਕੈਮਿਸਟਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਚਿੰਤਾ ਪੈਦਾ ਹੋਈ ਹੈ । ਉਨ੍ਹਾਂ ਕਿਹਾ ਕਿ ਜੇਕਰ ਕੋਈ ਕੈਮਿਸਟ ਨਸ਼ਾ ਵੇਚਣ ਵਿਚ ਸ਼ਾਮਿਲ ਹੈ ਤਾਂ ਸੰਗਠਨ ਉਸ ਦੀ ਪੈਰਵੀ ਨਹੀਂ ਕਰੇਗਾ, ਪਰ ਜਿਹੜੇ ਕੈਮਿਸਟ ਕਾਨੂੰਨ ਅਨੁਸਾਰ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਬਣਾਉਣਾ ਠੀਕ ਨਹੀਂ । ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਕੈਮਿਸਟ ਭਾਈਚਾਰੇ ਦੀ ਭੂਮਿਕਾ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ । ਇਸੇ ਦੌਰਾਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਤੇ ਜਥੇਬੰਦਕ ਸਕੱਤਰ ਰਾਜੀਵ ਜੈਨ ਨੇ ਵੀ ਨੇ ਵੀ ਕੈਮਿਸਟਾਂ ਨੂੰ ਬੇਵਜ੍ਹਾ ਤੰਗ ਕਰਨ ਦੇ ਮਾਮਲਿਆਂ ’ਤੇ ਚਿੰਤਾ ਜ਼ਾਹਰ ਕੀਤੀ । ਐਸੋਸੀਏਸ਼ਨ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਕਾਰਵਾਈ ਦੌਰਾਨ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇ ਅਤੇ ਬੇਕਸੂਰ ਕੈਮਿਸਟਾਂ ਨੂੰ ਬੇਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ।