30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅਟਾਰੀ ਸਰਹੱਦ ਨੇੜੇ ਡਿਫੈਂਸ ਨਹਿਰ ’ ਤੇ ਝੰਡੇ ਦੀ ਰਸਮ ਮੌਕੇ ਭਾਰਤੀ ਖੇਤਰ ’ ਚ ਡਿੱਗਾ ਡਰੋਨ 10 ਕਿਲੋ ਹੈਰੋਇਨ ਸਮੇਤ ਦੋ ਕਾਬੂ

ਅਟਾਰੀ ਸਰਹੱਦ, ਅੰਮ੍ਰਿਤਸਰ, 29 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ ’ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਮੌਕੇ ਡਿਫੈਂਸ ਨਹਿਰ ਦੇ ਨੇੜੇ ਪਾਕਿਸਤਾਨੀ ਤਸਕਰਾਂ ਵਲੋਂ ਸੁੱਟੇ ਗਏ ਡਰੋਨ ਰਾਹੀਂ ਆਈ 10 ਕਿਲੋ ਹੈਰੋਇਨ ਜਿਸ ਨੂੰ ਚੁੱਕਣ ਲਈ ਦੋ ਨਸ਼ਾ ਤਸਕਰ ਆਏ, ਇਨ੍ਹਾਂ ਨੂੰ ਪੁਲਿਸ ਨੇ ਮੌਕੇ ’ਤੇ ਹੀ ਫੜ ਲਿਆ। ਜਾਣਕਾਰੀ ਅਨੁਸਾਰ ਦੇਰ ਰਾਤ ਝੰਡੇ ਦੀ ਰਸਮ ਰੀਟਰੀਟ ਮੌਕੇ ਭਾਰਤੀ ਖੇਤਰ ਵਿਖੇ ਡਰੋਨ ਡਿੱਗਣ ਉਪਰੰਤ ਜਦੋਂ ਡੀ.

ਅਜੀਤ ਡੈਸਕ 30-10-2026
ਅਟਾਰੀ ਸਰਹੱਦ, ਅੰਮ੍ਰਿਤਸਰ, 29 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ ’ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਮੌਕੇ ਡਿਫੈਂਸ ਨਹਿਰ ਦੇ ਨੇੜੇ ਪਾਕਿਸਤਾਨੀ ਤਸਕਰਾਂ ਵਲੋਂ ਸੁੱਟੇ ਗਏ ਡਰੋਨ ਰਾਹੀਂ ਆਈ 10 ਕਿਲੋ ਹੈਰੋਇਨ ਜਿਸ ਨੂੰ ਚੁੱਕਣ ਲਈ ਦੋ ਨਸ਼ਾ ਤਸਕਰ ਆਏ, ਇਨ੍ਹਾਂ ਨੂੰ ਪੁਲਿਸ ਨੇ ਮੌਕੇ ’ਤੇ ਹੀ ਫੜ ਲਿਆ। ਜਾਣਕਾਰੀ ਅਨੁਸਾਰ ਦੇਰ ਰਾਤ ਝੰਡੇ ਦੀ ਰਸਮ ਰੀਟਰੀਟ ਮੌਕੇ ਭਾਰਤੀ ਖੇਤਰ ਵਿਖੇ ਡਰੋਨ ਡਿੱਗਣ ਉਪਰੰਤ ਜਦੋਂ ਡੀ. ਐੱਸ. ਪੀ. ਅਟਾਰੀ ਯਾਦਵਿੰਦਰ ਸਿੰਘ, ਐੱਸ. ਐੱਚ. ਓ. ਅਮਨਦੀਪ ਸਿੰਘ, ਐੱਸ. ਆਈ. ਰਾਜਬੀਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਟੀਮ ਮੌਕੇ ’ਤੇ ਹੀ ਪਹੁੰਚ ਕੇ ਵੇਖਿਆ ਕਿ ਭਾਰਤੀ ਨਸ਼ਾ ਤਸਕਰ ਪਾਕਿਸਤਾਨ ਵਲੋਂ ਆਏ ਡਰੋਨ ਨਾਲ ਹੈਰੋਇਨ ਦੀ ਖੇਪ ਉਤਾਰ ਹੀ ਰਹੇ ਸਨ ਕਿ ਡਿਫੈਂਸ ਨਹਿਰ ਦੇ ਨਜ਼ਦੀਕ ਡਰੋਨ ਡਿੱਗੇ ਵਾਲੇ ਸਥਾਨ ’ਤੇ ਪੁਲਿਸ ਨੇ ਘੇਰਾਬੰਦੀ ਕਰਕੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਨਸ਼ਾ ਤਸਕਰ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਖਹਿਰੇ ਅਤੇ ਝਬਾਲ ਵਸਨੀਕ ਦੱਸੇ ਜਾ ਰਹੇ ਹਨ ਜਿਨ੍ਹਾਂ ਕੋਲੋਂ ਇਕ ਐਕਟਿਵਾ ਵੀ ਬਰਾਮਦ ਹੋਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ।
ਪਿਛਲੀ ਖ਼ਬਰ ਸੰਪਰਦਾਇ ਕਾਰ ਸੇਵਾ ਭੂਰੀ ਵਾਲੇ ਸਿੱਖ ਜਗਤ ਦੀ ਮਹਾਨ ਸੰਸਥਾ - ਗਿਆਨੀ ਅਮਰਜੀਤ ਸਿੰਘ ਸੰਤ ਭੂਰੀ ਵਾਲਿਆਂ ਵਲੋਂ ਗੁਰੂ ਘਰਾਂ... ਅਗਲੀ ਖ਼ਬਰ ਜਵੱਦੀ ਟਕਸਾਲ ਵਿਖੇ 35 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 26 ਨਵੰਬਰ ਤੋਂ ਗੁਰਬਾਣੀ ਸੰਗੀਤ ਸਤਿਗੁਰਾਂ ਵਲੋਂ ਬਖ਼ਸ਼ਿਆ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।