03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਆਨਲਾਈਨ ਅਲੂਮਨੀ ਮੀਟ ਹੋਈ <br/>

ਅਜੀਤ ਡੈਸਕ 25-01-2026
ਮੋਗਾ, 24 ਜਨਵਰੀ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਅਲੂਮਨੀ ਐਸੋਸੀਏਸ਼ਨ ਵਲੋਂ ਕਾਲਜ ਦੀਆਂ ਸਾਬਕਾ ਵਿਦਿਆਰਥਣਾ ਨਾਲ ਆਨਲਾਈਨ ਅਲੂਮਨੀ ਮੀਟ ਹੋਈ | ਅਲੂਮਨੀ ਐਸੋਸੀਏਸ਼ਨ ਦੇ ਚੇਅਰਪਰਸਨ ਅਤੇ ਕਾਲਜ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਸੰਸਥਾ ਦੀਆਂ ਸਾਬਕਾ ਵਿਦਿਆਰਥਣਾਂ ਨੂੰ ਕਿਹਾ ਕਿ ਅਲੂਮਨੀ ਐਸੋਸੀਏਸ਼ਨ ਦਾ ਮੁੱਖ ਮੰਤਵ ਕਾਲਜ ਅਤੇ ਇਸ ਦੇ ਸਾਬਕਾ ਵਿਦਿਆਰਥੀਆਂ ਦਰਮਿਆਨ ਮਜ਼ਬੂਤ ਸੰਬੰਧ ਬਣਾਈ ਰੱਖਣਾ ਹੈ | ਉਨ੍ਹਾਂ ਸਾਬਕਾ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਅੱਜ ਵੀ ਕਾਲਜ ਨਾਲ ਜੁੜੇ ਰਹਿਣਾ ਸਾਡੇ ਲਈ ਮਾਣ ਦੀ ਗੱਲ ਹੈ | ਅਲੂਮਨੀ ਐਸੋਸੀਏਸ਼ਨ ਦੇ ਕਨਵੀਨਰ ਡਾ. ਪਲਵਿੰਦਰ ਕੌਰ ਨੇ ਡਿਜੀਟਲ ਮਾਧਿਅਮ ਨਾਲ ਜੁੜੇ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਮੌਜੂਦਾ ਉਪਲਬਧੀਆਂ ਤੇ ਅਕਾਦਮਿਕ ਤਰੱਕੀ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੀ ਦੋ ਸਾਲ ਦੀ ਮਿਆਦ ਪੁਰੀ ਹੋਣ 'ਤੇ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਪ੍ਰਧਾਨ ਤਨਵੀਰ ਕੌਰ, ਸਕੱਤਰ ਸ਼ਿਪਰਾ, ਜੁਆਇੰਟ ਸਕੱਤਰ ਭਾਗਿਆ ਸ੍ਰੀ, ਖਜ਼ਾਨਚੀ ਤਮੰਨਾ, ਸਲਾਹਕਾਰ ਡਾ. ਤਿ੍ਪਤਾ ਪਰਮਾਰ ਪਿ੍ੰਸੀਪਲ ਐਸ.ਡੀ.ਐਸ. ਲੋਪੋ ਕਾਲਜ, ਮੈਡਮ ਪੂਨਮ ਅਧਿਆਪਕਾ ਐਸ.ਡੀ. ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਮੋਗਾ, ਮੈਡਮ ਰੇਣੂ ਗੁੰਬਰ ਪਿ੍ੰਸੀਪਲ ਦੇਵ ਸਮਾਜ ਸਕੂਲ ਮੋਗਾ ਨੂੰ ਚੁਣਿਆ | ਅਲੂਮਨੀ ਮੀਟ ਦੌਰਾਨ ਸਾਬਕਾ ਵਿਦਿਆਰਥਣਾਂ ਨੇ ਆਪਣੇ ਕੀਮਤੀ ਅਨੁਭਵ ਸਾਂਝੇ ਕੀਤੇ | ਅਲੂਮਨੀ ਮੈਂਬਰਾਂ ਨੇ ਦੱਸਿਆ ਕਿ ਕਿਵੇਂ ਕਾਲਜ ਤੋਂ ਮਿਲੀ ਸਿੱਖਿਆ, ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਨੇ ਉਨ੍ਹਾਂ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਸਫਲਤਾ ਹਾਸਲ ਕਰਨ ਯੋਗ ਬਣਾਇਆ | ਇਸ ਮੌਕੇ ਸਮਾਗਮ ਦੇ ਕਨਵੀਨਰ ਮਿਸਿਜ਼ ਸੁਸ਼ਮਾ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਿ੍ੰਸੀਪਲ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਗਲ, ਸਕੱਤਰ ਅਸ਼ੋਕ ਗਰਗ ਅਤੇ ਪ੍ਰਬੰਧਕੀ ਕਮੇਟੀ ਵਲੋਂ ਸਾਬਕਾ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਅਤੇ 8 ਮਾਰਚ ਨੂੰ ਹੋ ਰਹੀ ਕਨਵੋਕੇਸ਼ਨ ਬਾਰੇ ਦੱਸਿਆ |

ਪਿਛਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਨੇ ਮਨਾਇਆ ਗਣਤੰਤਰ ਦਿਵਸ <br/> ਅਗਲੀ ਖ਼ਬਰ ਆਈ.ਡੀ.ਪੀ. ਨੇ ਕਰੀਅਰ ਜੋਨ ਮੋਗਾ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।