02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੁਖਾਨੰਦ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਲਈ ਪੱਬਾਂ ਭਾਰ ਹੋਏ ਆਗੂ

ਅਜੀਤ ਡੈਸਕ 26-01-2026
ਠੱਠੀ ਭਾਈ, 25 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡ ਸੁਖਾਨੰਦ ਅਤੇ ਚੀਦਾ ਦੀ ਸਾਂਝੀ ਖੇਤੀਬਾੜੀ ਸਹਿਕਾਰੀ ਸਭਾ ਸੁਖਾਨੰਦ ਦੀ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਦੀ ਚੋਣ 13 ਫਰਵਰੀ ਹੋਵੇਗੀ | ਜਾਣਕਾਰੀ ਅਨੁਸਾਰ 11 ਫਰਵਰੀ ਨੂੰ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦੇ ਫਾਰਮ ਭਰੇ ਜਾਣਗੇ, ਜਦ ਕਿ 12 ਫਰਵਰੀ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਇਸ ਤੋਂ ਬਾਅਦ 13 ਫਰਵਰੀ ਨੂੰ ਪ੍ਰਬੰਧਕ ਕਮੇਟੀ ਲਈ ਵੋਟਿੰਗ ਕਰਵਾਈ ਜਾਵੇਗੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਹਿਕਾਰੀ ਸਭਾ ਸੁਖਾਨੰਦ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਸੂਬੇ ਭਰ 'ਚ ਪਹਿਲੇ ਨੰਬਰ 'ਤੇ ਰਹਿਣ ਦਾ ਖ਼ਿਤਾਬ ਪ੍ਰਾਪਤ ਕਰ ਚੁੱਕੀ ਹੈ ਅਤੇ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਸਭਾ ਨੂੰ ਰਾਜ ਪੱਧਰ 'ਤੇ ਸਨਮਾਨ ਵੀ ਮਿਲ ਚੁੱਕਾ ਹੈ | ਸਭਾ ਵਲੋਂ ਕਿਸਾਨਾਂ ਨੂੰ ਖਾਦਾਂ, ਬੀਜ, ਕਰਜ਼ਾ ਸਹੂਲਤਾਂ ਅਤੇ ਹੋਰ ਸਹਿਕਾਰੀ ਸੇਵਾਵਾਂ ਸਮੇਂ ਸਿਰ ਪ੍ਰਦਾਨ ਕਰਨ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਇਸ ਦੀ ਵਿਸ਼ੇਸ਼ ਪਛਾਣ ਬਣੀ ਹੋਈ ਹੈ | ਚੋਣਾਂ ਦੇ ਐਲਾਨ ਨਾਲ ਹੀ ਪਿੰਡ ਸੁਖਾਨੰਦ ਅਤੇ ਚੀਦਾ ਦੇ ਕਿਸਾਨਾਂ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਉਮੀਦਵਾਰਾਂ ਵਲੋਂ ਸਮਰਥਨ ਇਕੱਠਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਕਿਸਾਨਾਂ ਨੂੰ ਉਮੀਦ ਹੈ ਕਿ ਨਵੀਂ ਚੁਣੀ ਜਾਣ ਵਾਲੀ ਪ੍ਰਬੰਧਕ ਕਮੇਟੀ ਵੀ ਸਭਾ ਦੀ ਪੁਰਾਣੀ ਰਿਵਾਇਤ ਨੂੰ ਬਰਕਰਾਰ ਰੱਖਦਿਆਂ ਕਿਸਾਨ ਹਿੱਤਾਂ ਲਈ ਹੋਰ ਬਿਹਤਰ ਕੰਮ ਕਰੇਗੀ |
ਪਿਛਲੀ ਖ਼ਬਰ ਵਿਧਾਇਕ ਢੋਸ ਨੇ ਕਿੰਗਜ਼ ਵੇਅ ਗਲੋਬਲ ਸਕੂਲ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਰੁਕੇ ਹੋਏ ਸੜਕਾਂ ਦੇ ਕੰਮ ਨੂੰ ਪੂਰਾ ਕਰਵਾ ਰਹੇ ਵਿਧਾਇਕ ਢੋਸ-ਸੀਨੀਅਰ ਆਗੂ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।