02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ਼ਹੀਦ ਬਾਬਾ ਮੁਗਲ ਸਿੰਘ ਲੰਡੇ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ <br/>

ਅਜੀਤ ਡੈਸਕ 26-01-2026
ਸਮਾਲਸਰ, 25 ਜਨਵਰੀ (ਗੁਰਜੰਟ ਕਲਸੀ ਲੰਡੇ)- ਨੇੜਲੇ ਪਿੰਡ ਲੰਡੇ ਵਿਖੇ ਸ਼ਹੀਦ ਬਾਬਾ ਮੁਗਲ ਸਿੰਘ ਲੰਡੇ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬੋਹੜ ਸਿੰਘ ਲੰਡੇ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਸ਼ਹੀਦ ਬਾਬਾ ਮੁਗਲ ਸਿੰਘ ਨੇ ਰਾਜਿਆਂ, ਮਹਾਰਾਜਿਆਂ ਦੇ ਜ਼ੁਲਮ ਅਤੇ ਸਮਾਜ 'ਚ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ | ਉਨ੍ਹਾਂ ਦੱਸਿਆ ਕਿ ਇੱਥੇ ਹਰ ਸਾਲ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਧਾਰਮਿਕ ਸਮਾਰੋਹ ਕਰਵਾਏ ਜਾਂਦੇ ਹਨ | ਜਥੇਦਾਰ ਬੋਹੜ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਿੰਡ ਚੰਦ ਨਵਾਂ, ਸਮਾਲਸਰ, ਲੰਡੇ ਆਦਿ ਪਿੰਡਾਂ ਦੀਆਂ ਸਮੂਹ ਸੰਗਤਾਂ ਨੇ ਦਿਲ ਖੋਲ੍ਹ ਕੇ ਵਿੱਤੀ ਮਦਦ ਕੀਤੀ ਅਤੇ ਸੇਵਾ 'ਚ ਹਾਜ਼ਰੀ ਭਰੀ | ਇਸ ਮੌਕੇ ਬਾਬਾ ਸੁਰਜੀਤ ਸਿੰਘ ਫ਼ਤਿਹਗੜ੍ਹ ਵਾਲਿਆਂ ਨੇ ਕਥਾ ਵਾਰਤਾ ਰਾਹੀਂ ਸ਼ਹੀਦਾਂ ਬਾਰੇ ਵਿਸਥਾਰ ਨਾਲ ਦੱਸਿਆ | ਇਸ ਧਾਰਮਿਕ ਸਮਾਰੋਹ 'ਚ ਸਮਾਲਸਰ ਵਿਖੇ ਅੱਠਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਦੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਦੇ ਮਹਾਂਪੁਰਸ਼ ਸੰਤ ਬਾਬਾ ਗੁਰਪ੍ਰੀਤ ਸਿੰਘ ਸਮਾਲਸਰ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਸੰਤ ਰਾਮਪਾਲ ਸਿੰਘ ਝਾਂਡੇ ਵਾਲਿਆਂ ਦੇ ਰੂਹਾਨੀ ਦੀਵਾਨ ਦਾ ਕਾਰਡ ਕੀਤਾ ਜਾਰੀ ਅਗਲੀ ਖ਼ਬਰ ਵਿਧਾਇਕ ਢੋਸ ਨੇ ਕਿੰਗਜ਼ ਵੇਅ ਗਲੋਬਲ ਸਕੂਲ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।