ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਹਿੰਦੀ ਉਲੰਪੀਆਡ ਫਾਊਾਡੇਸ਼ਨ ਦੁਆਰਾ ਕਰਵਾਈ ਅੰਤਰਰਾਸ਼ਟਰੀ ਹਿੰਦੀ ਉਲੰਪੀਆਡ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੇ 206 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਦੇ ਪਹਿਲੇ ਚਰਨ ਵਿਚ ਹਿੱਸਾ ਲਿਆ | ਪ੍ਰੀਖਿਆ ਦੇ ਪਹਿਲੇ ਚਰਨ ਦੇ ਨਤੀਜਿਆਂ ਵਿਚ ਹਰਲੀਨ ਕੌਰ, ਪਰਦਿਉਮ ਗੁਪਤਾ, ਔਜਲ ਮਿਸ਼ਰਾ, ਨਿਆਮਤ ਸਿੰਘ, ਗੁਰਲੀਨ ਕੌਰ, ਜਨੀਸ਼ਾ, ਮਾਨਿਆ, ਗੁਣਵੀਰ ਕੌਰ ਨੇ ਸੋਨ ਮੈਡਲ ਹਾਸਲ ਕੀਤੇ | ਰਵਨੀਤ ਕੌਰ, ਮਨਪ੍ਰੀਤ ਕੌਰ, ਜਸਨੀਤ ਕੌਰ, ਗੌਰਵ ਵਿਆਸ, ਤਨਿਸ਼ਕਾ ਹਰਸਿਮਰਤ ਕੌਰ ਸਿਵੀਆ, ਅਨਮੋਲ ਪ੍ਰੀਤ ਕੌਰ ਬਰਾੜ, ਸਮਨਦੀਪ ਕੌਰ ਅਜ਼ਰਾ, ਅਰਸ਼ਦੀਪ ਸਿੰਘ ਨੇ ਚਾਂਦੀ ਮੈਡਲ ਹਾਸਲ ਕੀਤੇ ਅਤੇ ਅਨੂਪ ਕੌਰ ਗਿੱਲ, ਅਨੰਤਦੀਪ ਸਿੰਘ, ਦਿਲਜਿੰਦਰ ਕੌਰ, ਮਨਵੀਰ ਕੌਰ ਸੰਘਾ, ਨੂਰ ਗਿਰਧਰ, ਪ੍ਰੰਜੈ ਤਾਇਲ, ਕੋਮਲਪ੍ਰੀਤ ਕੌਰ ਗਿੱਲ ਅਤੇ ਯੁਵਰਾਜ ਸਿੰਘ ਸੰਧੂ ਨੇ ਕਾਂਸੀ ਦਾ ਮੈਡਲ ਹਾਸਲ ਕੀਤਾ | ਸਕੂਲ ਦੇ ਕੁੱਲ 25 ਵਿਦਿਆਰਥੀ ਇਸ ਪ੍ਰੀਖਿਆ ਦੇ ਅਗਲੇ ਚਰਨ ਲਈ ਚੁਣੇ ਗਏ | ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ ਅਤੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਮਤਾ ਸ਼ਰਮਾ ਅਤੇ ਕਰਮਜੀਤ ਕੌਰ ਨੂੰ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ ਅਤੇ ਅਗਲੇ ਚਰਨ ਦੀ ਪ੍ਰੀਖਿਆ ਲਈ ਸ਼ੁੱਭਕਾਮਨਾਵਾਂ ਦਿੱਤੀਆਂ |