ਮੋਗਾ, ਨਿਹਾਲ ਸਿੰਘ ਵਾਲਾ, 14 ਫਰਵਰੀ (ਸੁਰਿੰਦਰਪਾਲ, ਟਿਵਾਣਾ, ਖ਼ਾਲਸਾ)-ਨਿਹਾਲ ਸਿੰਘ ਵਾਲਾ ਦੀ ਨਗਰ ਪੰਚਾਇਤ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਦੇ ਜਨਮ ਦਿਨ ਨੂੰ ਸਮਰਪਿਤ ਛੇਵਾਂ ਖ਼ੂਨਦਾਨ ਕੈਂਪ ਮੰਡੀ ਨਿਹਾਲ ਸਿੰਘ ਵਾਲਾ ਦੀ ਪੁਰਾਣੀ ਅਨਾਜ ਮੰਡੀ 'ਚ ਲਗਾਇਆ ਗਿਆ | ਉਨ੍ਹਾਂ ਦੇ ਪ੍ਰਸੰਸਕਾਂ ਵਲੋਂ ਲਗਾਏ ਗਏ ਪ੍ਰਭਾਵਸ਼ਾਲੀ ਕੈਂਪ ਦਾ ਉਦਘਾਟਨ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਰਿਬਨ ਕੱਟ ਕੇ ਕੀਤਾ | ਜਗਰਾਉਂ ਦੇ ਕੋਕਲਾ ਹਸਪਤਾਲ ਦੀ ਬਲੱਡ ਬੈਂਕ ਟੀਮ ਵਲੋਂ 320 ਵਿਅਕਤੀਆਂ ਦਾ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਜੋ ਹਰ ਤੰਦਰੁਸਤ ਬਾਲਗ ਵਿਅਕਤੀ ਨੂੰ ਕਰਨਾ ਚਾਹੀਦਾ ਹੈ | ਵਿਧਾਇਕ ਬਿਲਾਸਪੁਰ ਨੇ ਪ੍ਰਧਾਨ ਗਟਰਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਜ ਦੇ ਚੇਤਨ ਵਿਅਕਤੀਆਂ ਨੂੰ ਇਸ ਤੋਂ ਪ੍ਰੇਰਨਾ ਲੈ ਕੇ ਨੇਕ ਕਾਰਜ ਵਿਚ ਸ਼ਾਮਿਲ ਹੋਣ ਦੀ ਸਲਾਹ ਦਿੱਤੀ | ਇਸ ਸਮੇਂ ਹੋਰਨਾਂ ਤੋਂ ਇਲਾਵਾ ਸੱਤਪਾਲ ਸਿੰਘ ਭੋਲਾ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਪ੍ਰਵੀਨ ਕੁਮਾਰ ਡੋਡ, ਪ੍ਰਧਾਨ ਪ੍ਰਦੀਪ ਕੁਮਾਰ ਬਿੱਟੂ, ਗੁਲਸ਼ਨ ਗਰਗ, ਪ੍ਰਧਾਨ ਜਤਿਨ ਸਿੰਗਲਾ, ਪ੍ਰਵੀਨ ਕੁਮਾਰ ਬਾਂਸਲ, ਐਡਵੋਕੇਟ ਬਬਨ ਗੋਇਲ, ਰੇਸ਼ਮ ਸਿੰਘ ਮਾਨ, ਪਾਲਾ ਸਿੰਘ ਐਮ.ਸੀ., ਹੈਪੀ ਮੋਬਾਈਲਾਂ ਵਾਲਾ, ਸੱਤਪਾਲ ਕਿਤਾਬਾਂ ਵਾਲਾ, ਕਰਨਵੀਰ ਸਿੰਘ ਧਾਲੀਵਾਲ, ਵਿਜੇ ਕੁਮਾਰ ਗਰਗ ਸਾਬਕਾ ਪੰਚ, ਸਰਪੰਚ ਜਸਮੇਲ ਸਿੰਘ ਰਾਜੂ ਠੇਕੇਦਾਰ, ਪਿ੍ੰਸ ਗਰਗ, ਸੱਤਪਾਲ ਸਿੰਘ ਭੋਲਾ, ਪਿਊਸ਼ ਗਰਗ, ਗੁਰਸੇਵਕ ਸਿੰਘ ਘੜਿਆਲ, ਐਡਵੋਕੇਟ ਗੌਤਮ ਗੋਇਲ, ਕੁਲਵੰਤ ਸਿੰਘ ਗਰੇਵਾਲ ਬਲਾਕ ਸੰਮਤੀ ਮੈਂਬਰ, ਆਸ਼ੂ ਸਿੰਗਲਾ, ਮੁਨੀਮ ਵਿੱਕੀ, ਦੀਪਾ ਓ.ਪੀ. ਵਾਲਾ, ਸਨੀ ਧਾਲੀਵਾਲ, ਸਤਨਾਮ ਸਿੰਘ ਸਿੱਧੂ, ਮੁਨੀਸ਼ ਗੋਇਲ, ਲਾਡੀ ਧਾਲੀਵਾਲ, ਪੋਨੀ ਆਦਿ ਹਾਜ਼ਰ ਸਨ |